19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜਲਾਲਾਬਾਦ ਦੀਆਂ ਦਾਣਾ ਮੰਡੀਆਂ ਵਿਖੇ ਅੱਜ ਤੱਕ ਪਰਮਲ ਝੋਨੇ ਦੀ ਆਮਦ 63637 ਟਨ ਅਤੇ ਬਾਸਮਤੀ ਦੀ ਆਮਦ 122480 ਟਨ

ਅਜੀਤ ਡੈਸਕ 04-12-2025
ਜਲਾਲਾਬਾਦ,3ਦਸੰਬਰ(ਜਤਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਦੀ ਮਾਰਕੀਟ ਕਮੇਟੀ ਦੇ ਅੰਦਰ ਆਉਂਦੀਆਂ ਦਾਣਾ ਮੰਡੀਆਂ ਵਿਚ ਹੁਣ ਤੱਕ 63637 ਟਨ ਪਰਮਲ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਲਗਭਗ ਸਾਰੀ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ¢ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਅੱਜ ਤੱਕ 42218 ਟਨ, ਘੁਬਾਇਆ ਦੀ ਮੰਡੀ ਵਿਚ 8137 ਟਨ, ਚੱਕ ਖੇੜੇ ਵਾਲਾ ਦੀ ਦਾਣਾ ਮੰਡੀ ਵਿਚ 1276 ਟਨ, ਲੱਧੂ ਵਾਲਾ ਉਤਾੜ ਦੀ ਦਾਣਾ ਮੰਡੀ ਵਿਚ 1136 ਟਨ, ਚੱਕ ਜਾਨੀਸਰ ਦੀ ਦਾਣਾ ਮੰਡੀ ਵਿਚ 4995 ਟਨ, ਪ੍ਰਭਾਤ ਸਿੰਘ ਵਾਲਾ ਦੀ ਦਾਣਾ ਮੰਡੀ ਵਿਚ 462 ਟਨ, ਚੱਕ ਵੈਰੋਂ ਕੇ ਵਿਖੇ 1225 ਟਨ, ਕੱਚੇ ਕਾਲਾ ਵਾਲਾ ਵਿਖੇ 1189 ਟਨ, ਚੱਕ ਰੋਹੀ ਵਾਲਾ ਵਿਖੇ 920 ਟਨ, ਬੂਰ ਵਾਲਾ ਵਿਖੇ 2332 ਟਨ, ਚੱਕ ਸੁਹੇਲੇ ਵਾਲਾ ਵਿਖੇ 225 ਟਨ, ਰਤਾ ਥੇੜ ਵਿਖੇ 522 ਟਨ ਦੀ ਆਮਦ ਹੋਈ ਹੈ ਅਤੇ ਲਗਭਗ ਸਾਰੇ ਪਰਮਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ¢ ਇਸ ਸਾਰੀ ਫ਼ਸਲ ਦੀ ਪੂਰੀ ਤਰਾਂ ਲਿਫ਼ਟਿੰਗ ਵੀ ਹੋ ਚੁੱਕੀ ਹੈ¢ ਜੇਕਰ ਬਾਸਮਤੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ ਕੁੱਲ 122480 ਟਨ ਫ਼ਸਲ ਦੀ ਆਮਦ ਹੋ ਚੁੱਕੀ ਹੈ ਅਤੇ 680 ਟਨ ਫ਼ਸਲ ਦੀ ਖ਼ਰੀਦ ਬਾਕੀ ਹੈ¢ ਜਲਾਲਾਬਾਦ ਦੀ ਦਾਣਾ ਮੰਡੀ ਵਿਖੇ 83000 ਟਨ, ਘੁਬਾਇਆ ਵਿਖੇ 10750 ਟਨ, ਚੱਕ ਖੇੜੇ ਵਾਲਾ ਵਿਖੇ 6020 ਟਨ, ਲੱਧੂ ਵਾਲਾ ਉਤਾੜ ਵਿਖੇ 480 ਟਨ, ਚੱਕ ਜਾਨੀਸਰ ਵਿਖੇ 3200 ਟਨ, ਪ੍ਰਭਾਤ ਸਿੰਘ ਵਾਲਾ ਵਿਖੇ 230 ਟਨ, ਚੱਕ ਵੈਰੋਂ ਕੇ ਵਿਖੇ 6030 ਟਨ, ਚੱਕ ਵੈਰੋਂ ਕੇ ਵਿਖੇ 6030 ਟਨ, ਪੱਕਾ ਕਾਲੇ ਵਾਲਾ ਵਿਖੇ 630 ਟਨ, ਚੱਕ ਰੋਹੀ ਵਾਲਾ ਵਿਖੇ 1540 ਟਨ, ਕੱਚਾ ਕਾਲੇ ਵਾਲਾ ਵਿਖੇ 3480 ਟਨ, ਸਵਾਹ ਵਾਲਾ ਵਿਖੇ 590 ਟਨ, ਬੂਰ ਵਾਲਾ ਵਿਖੇ 1600 ਟਨ, ਚੱਕ ਸੈਦੋ ਕੇ ਵਿਖੇ 1050 ਟਨ, ਚੱਕ ਸੁਹੇਲੇ ਵਾਲਾ ਵਿਖੇ 1080 ਟਨ, ਰਤਾ ਥੇੜ ਵਿਖੇ !12250 ਟਨ , ਚੱਕ ਜੰਡ ਵਾਲਾ ਵਿਖੇ 1400 ਟਨ ਬਾਸਮਤੀ ਦੀ ਆਮਦ ਹੋਈ ਹੈ¢ ਬਾਸਮਤੀ ਦਾ ਸਭ ਤੋਂ ਵੱਧ ਭਾਅ ਚੱਕ ਸੁਹੇਲੇ ਵਾਲਾ ਵਿਖੇ 3740 ਰਿਹਾ ਜਦਕਿ ਸਭ ਤੋਂ ਘੱਟ ਭਾਅ ਚੱਕ ਜਾਨੀਸਰ ਦੀ ਮੰਡੀ ਵਿਖੇ 3300 ਰਿਹਾ¢
ਪਿਛਲੀ ਖ਼ਬਰ ਸੜਕ ਹਾਦਸੇ ਦੇ ਸ਼ਿਕਾਰ ਨੌਜਵਾਨ ਨੂੰ ਪੂਜਾ ਲੂਥਰਾ ਸਚਦੇਵਾ ਨੇ ਬਚਾਇਆ ਅਗਲੀ ਖ਼ਬਰ 'ਆਪ' ਨੇ ਗੋਰਾ ਚਹਿਲ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਜਰਾਣਾ ਤੋਂ ਉਮੀਦਵਾਰ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।