ਮੰਡੀ ਅਰਨੀਵਾਲਾ 3 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪਰਿਸ਼ਦ ਜ਼ੋਨ ਸਜਰਾਨਾ ਤੋਂ ਗੁਰਵੀਰ ਸਿੰਘ ਗੋਰਾ ਚਹਿਲ ਸਾਬਕਾ ਸਰਪੰਚ ਬੁਰਜ ਹਨੂਮਾਨਗੜ੍ਹ ਨੂੰ ਉਮੀਦਵਾਰ ਐਲਾਨਿਆ ਹੈ | ਗੋਰਾ ਚਹਿਲ ਨੇ ਪਿੰਡ ਦਾ ਸਰਪੰਚ ਹੰੁਦਿਆਂ ਪਿੰਡ ਦੇ ਵਿਚ ਕਈ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ੍ਹਆ ਅਤੇ ਉਹ ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਹਨ | ਗੋਰਾ ਚਹਿਲ ਨੇ ਕਿਹਾ ਕਿ ਉਹ ਇਸ ਸੀਟ ਨੂੰ ਵੱਡੇ ਫ਼ਰਕ ਨਾਲ ਜਿੱਤ ਕੇ ਪਾਰਟੀ ਦੀ ਅਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਝੋਲੀ ਵਿਚ ਪਾਉਣਗੇ |