05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਹਮੇਸ਼ਾ ਘਰ ਵਿਚ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕਰਨੀ ਚਾਹੀਦੀ-ਡਾ. ਰੋਹਿਤ ਗੋਇਲ

ਅਜੀਤ ਡੈਸਕ 22-10-2025
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਾਇਰੈਕਟਰ ਸਿਹਤ 'ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਲੋਬਲ ਆਇਓਡੀਨ ਡੈਂਫੀਸੈਂਸੀ ਡਿਸਆਰਡਰ ਪ੍ਰਵੈਨਸ਼ਨ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰੋਹਿਤ ਗੋਇਲ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਜ਼ਿਲੇ੍ਹ ਦੀਆਂ ਸਿਹਤ ਸੰਸਥਾਵਾਂ, ਸਕੂਲਾਂ ਕਾਲਜਾਂ ਅਤੇ ਜਨਤਕ ਥਾਵਾਂ ਤੇ ਗਲੋਬਲ ਆਇਓਡੀਨ ਡੈਂਫੀਸੈਂਸੀ ਡਿਸਆਰਡਰ ਪ੍ਰਵੈਨਸ਼ਨ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਅੱਜ ਡਾ ਰੋਹਿਤ ਗੋਇਲ, ਡਾ ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ ਮਾਨਵ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ ਮਨਬੀਰ ਸਿੰਘ ਦਿਵੇਸ਼ ਕੁਮਾਰ ਸੁਖਦੇਵ ਸਿੰਘ, ਮੋਹਿਤ ਕੁਮਾਰ ਵੱਲੋਂ ਦਫ਼ਤਰ ਸਿਵਲ ਸਰਜਨ ਵਿਖੇ ਜਾਗਰੂਕਤਾ ਪਿੰ੍ਰਟਿੰਗ ਮੈਟੀਰੀਅਲ ਰਿਲੀਜ਼ ਕੀਤਾ ਗਿਆ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਸਾਲ 21 ਅਕਤੂਬਰ ਨੂੰ ਗਲੋਬਲ ਆਇਓਡੀਨ ਡੈਂਫੀਸੈਂਸੀ ਡਿਸਆਰਡਰ ਪ੍ਰਵੈਨਸ਼ਨ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਵਿਸ਼ੇਸ਼ ਮੁਹਿੰਮ ਰਾਹੀਂ ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਸਬੰਧੀ ਜਾਗਰੂਕ ਕਰਨਾ ਹੈ | ਉਨ੍ਹਾਂ ਦੱਸਿਆ ਕਿ ਆਇਓਡੀਨ ਇੱਕ ਕੁਦਰਤੀ ਖੁਰਾਕੀ ਤੱਤ ਹੈ ਜੋ ਕਿ ਰੋਜ਼ਾਨਾ ਦੀ ਜ਼ਿੰਦਗੀ ਵਿਚ ਇੱਕ ਇਨਸਾਨ ਨੂੰ 150 ਮਾਈਕ੍ਰੋਗ੍ਰਾਮ ਚਾਹੀਦਾ ਹੈ | ਇਹ ਆਇਓਡੀਨ ਤੱਤ ਆਇਓਡਾਈਜ਼ਡ ਨਮਕ ਵਿਚੋਂ ਮਿਲਦਾ ਹੈ | ਗਰਭਵਤੀ ਅÏਰਤ ਨੂੰ ਬੱਚੇ ਦੇ ਦਿਮਾਗ਼ੀ, ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਤਿ ਜ਼ਰੂਰੀ ਹੈ | ਇਸ ਦੀ ਕਮੀ ਨਾਲ ਗਰਭਪਾਤ ਹੋਣਾ, ਸਰੀਰਕ ਨੁਕਸ ਵਾਲਾ ਬੱਚਾ ਪੈਦਾ ਹੋਣਾ, ਮਰਿਆ ਬੱਚਾ ਪੈਦਾ ਹੋਣਾ, ਬੱਚੇ ਨੂੰ ਬੋਲਾਪਣ, ਭੈਂਗਾਪਣ, ਬੋਨਾਪਣ, ਗਿੱਲ੍ਹੜ, ਥਾਇਰਾਇਡ ਆਦਿ ਰੋਗ ਲਗਦੇ ਹਨ | ਡਾ ਰਿੰਕੂ ਚਾਵਲਾ ਨੇ ਦੱਸਿਆ ਕਿ ਹਮੇਸ਼ਾ ਸਹੀ ਕੰਪਨੀ ਦਾ ਮਿਆਰੀ ਆਇਓਡਾਈਜ਼ ਨਮਕ ਹੀ ਖ਼ਰੀਦਣਾ ਅਤੇ ਵਰਤੋਂ ਕਰਨੀ ਚਾਹੀਦੀ ਹੈ | ਥੈਲੀ ਉੱਪਰ ਚੜ੍ਹਦੇ ਸੂਰਜ ਦੇ ਨਿਸ਼ਾਨ ਆਇਓਡੀਨ ਯੁਕਤ ਲੂਣ ਦੀ ਪਹਿਚਾਣ ਹੈ | ਘਰ ਵਿਚ ਵਰਤੀਆਂ ਜਾਣ ਵਾਲੀਆਂ ਖੁੱਲ੍ਹੀਆਂ ਨਮਕਦਾਨੀਆਂ ਵਿਚ ਆਇਓਡਾਈਜ਼ਡ ਨਮਕ ਨਹੀਂ ਰੱਖਣਾ ਚਾਹੀਦਾ, ਕਿਉਂਕਿ ਸਿੱਲੇ੍ਹ ਹੋਏ ਨਮਕ ਵਿਚੋਂ ਆਇਓਡੀਨ ਦੀ ਮਾਤਰਾ ਲਗਭਗ ਖ਼ਤਮ ਹੋ ਜਾਂਦੀ ਹੈ | ਇਸ ਲਈ ਨਮਕ ਨੂੰ ਢੱਕਣ ਨਾਲ ਬੰਦ ਕਰ ਕੇ ਰੱਖਿਆ ਜਾਵੇ | ਵਿਨੋਦ ਖੁਰਾਨਾ, ਮਨਬੀਰ ਸਿੰਘ ਦਿਵੇਸ਼ ਕੁਮਾਰ ਨੇ ਦੱਸਿਆ ਕਿ ਨਮਕ ਦੀ ਸਹੀ ਸੰਭਾਲ ਕਰਨੀ ਚਾਹੀਦੀ ਹੈ , ਹਵਾ ਨਾ ਲੱਗਣ ਵਾਲੇ ਬਰਤਨ ਵਿਚ ਰੱਖਣਾ ਚਾਹੀਦਾ ਹੈ, ਧੁੱਪ, ਸੇਕ, ਨਮੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ | ਭੋਜਨ ਵਿਚ ਆਇਓਡੀਨ ਦੀ ਪੂਰਤੀ ਲਈ ਹਮੇਸ਼ਾ ਭੋਜਨ ਵਿਚ ਦੁੱਧ, ਦਹੀਂ, ਅੰਡਾ, ਮੱਛੀ ਅਤੇ ਸਮੁੰਦਰੀ ਭੋਜਨ ਦੀ ਵਰਤੋਂ ਕਰੋ |
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਕਰਵਾਇਆ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ <br/> ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ 'ਚ ਸਾਇੰਸ ਰੰਗੋਲੀ ਮੁਕਾਬਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।