15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਅਕਾਲ ਅਕੈਡਮੀ ਖੂਈਆਂ ਸਰਵਰ ਦੀ ਗਤਕਾ ਟੀਮ ਵਲੋਂ 10ਵੀਂ ਪੰਜਾਬ ਸਟੇਟ ਸੀਨੀਅਰ ਗਤਕਾ ਚੈਂਪੀਅਨਸ਼ਿਪ 'ਚ ਕੀਤਾ ਗਿਆ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 03-09-2025
ਅਬੋਹਰ, 2 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਅਕਾਲ ਅਕੈਡਮੀ ਖੂਈਆਂ ਸਰਵਰ ਦੀ ਟੀਮ ਨੇ 10ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਵਿਚ ਹਿੱਸਾ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਫ਼ਾਜ਼ਿਲਕਾ ਦੀ ਨੁਮਾਇੰਦਗੀ ਕੀਤੀ | ਫ਼ਤਿਹਗੜ੍ਹ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਗਤਕਾ ਮੁਕਾਬਲਿਆਂ ਵਿਚ ਅਕਾਲ ਅਕੈਡਮੀ ਖੂਈਆਂ ਸਰਵਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਕਾਲ ਅਕੈਡਮੀ ਦਾ ਮਾਣ ਵਧਾਇਆ ਹੈ | ਜਿਨ੍ਹਾਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿਚ ਅੰਡਰ 19 ਲੜਕੇ ਸਿੰਗਲ ਸੋਟੀ ਟੀਮ ਵਿਚ ਨਵਦੀਪ ਸਿੰਘ, ਸ਼ਿਵ ਕੁਮਾਰ ਅਤੇ ਪ੍ਰਤਾਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਜਦ ਕਿ ਅੰਡਰ 19 ਲੜਕੀਆਂ ਫ਼ਰੀ ਸੋਟੀ ਟੀਮ ਵਿਚ ਸੁਖਮਨਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ | ਜੇਤੂ ਬੱਚਿਆ ਦੇ ਸਕੂਲ ਪਹੁੰਚਣ ਤੇ ਅਕਾਲ ਅਕੈਡਮੀ ਖੂਈਆਂ ਸਰਵਰ ਦੇ ਪਿ੍ੰਸੀਪਲ ਅੰਮਿ੍ਤਾਪਾਲ ਕੌਰ ਨੇ ਗਤਕਾ ਕੋਚ ਲਵਪ੍ਰੀਤ ਸਿੰਘ, ਵਿਦਿਆਰਥੀਆਂ ਦੀ ਅਦੁੱਤੀ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ |
ਪਿਛਲੀ ਖ਼ਬਰ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਕਾਰਨ ਡੇਂਗੂ ਮਾਮਲਿਆਂ 'ਚ ਆਈ ਕਮੀ-ਡਾ. ਸੁਰੇਸ਼ ਕੰਬੋਜ ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰ ਯੂਨੀਅਨ ਨੇ ਹੜ੍ਹ ਪੀੜਤਾਂ ਦੀ ਮਦਦ 'ਚ ਹਿੱਸਾ ਲੈਣ ਦਾ ਲਿਆ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।