15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੌਰਮਿੰਟ ਪੈਨਸ਼ਨਰ ਯੂਨੀਅਨ ਨੇ ਹੜ੍ਹ ਪੀੜਤਾਂ ਦੀ ਮਦਦ 'ਚ ਹਿੱਸਾ ਲੈਣ ਦਾ ਲਿਆ ਫ਼ੈਸਲਾ

ਅਜੀਤ ਡੈਸਕ 03-09-2025
ਅਬੋਹਰ, 2 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਗੌਰਮਿੰਟ ਪੈਨਸ਼ਨਰ ਯੂਨੀਅਨ ਤਹਿਸੀਲ ਅਬੋਹਰ ਦੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਰੇਸ਼ਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬ ਸੰਮਤੀ ਨਾਲ ਬਾਰਡਰ ਇਲਾਕੇ ਵਿਚ ਆਏ ਹੜ੍ਹ ਪੀੜਤਾਂ ਦੀ ਤਰਾਸਦੀ ਅਤੇ ਹੋਏ ਨੁਕਸਾਨ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਲਈ ਲੋਕਾਂ ਨੂੰ ਅਪੀਲ ਕੀਤੀ ਗਈ | ਇਸ ਦੌਰਾਨ ਯੂਨੀਅਨ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਣਦੀ ਮਦਦ ਕਰਨ ਦਾ ਫ਼ੈਸਲਾ ਵੀ ਲਿਆ ਗਿਆ | ਅਬੋਹਰ ਦੀਆਂ ਪ੍ਰਮੁੱਖ ਸੰਸਥਾਵਾਂ ਦਾ ਸੰਗਮ ਵਲੋਂ ਹੜ੍ਹ ਪੀੜਤਾਂ ਲਈ 5000 ਦੀ ਰਾਸ਼ੀ ਪ੍ਰਵੀਨ ਚਾਵਲਾ ਨੂੰ ਭੇਜੀ ਗਈ ਹੈ | ਇਹ ਵੀ ਫ਼ੈਸਲਾ ਲਿਆ ਗਿਆ ਕਿ ਜਲਦੀ ਹੀ ਬਾਰਡਰ ਇਲਾਕੇ ਵਿਚ ਹੜ੍ਹ ਪੀੜਤਾਂ ਦੀ ਹੱਥੀ ਮਦਦ ਕੀਤੀ ਜਾਵੇਗੀ | ਜਿਨ੍ਹਾਂ ਸਾਥੀਆਂ ਵਲ਼ੋਂ ਹੜ੍ਹ ਪੀੜਤਾਂ ਲਈ ਫ਼ੰਡ ਦਿੱਤਾ ਗਿਆ ਉਨ੍ਹਾਂ ਦਾ ਰੇਸ਼ਮ ਲਾਲ ਰੰਗੀਲਾ ਵਲ਼ੋਂ ਧੰਨਵਾਦ ਕੀਤਾ ਗਿਆ | ਅੱਜ ਦੀ ਮੀਟਿੰਗ ਵਿਚ ਪ੍ਰਧਾਨ ਰੇਸ਼ਮ ਲਾਲ ਰੰਗੀਲਾ, ਰਾਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਸਾ ਰਾਮ, ਭਗਵਾਨ ਦਾਸ, ਸਤਨਾਮ ਸਿੰਘ ਗਰੋਵਰ ਮੰਡੀਕਰਨ ਬੋਰਡ, ਰਾਮ ਕੁਮਾਰ ਰਿਟਾਇਰ ਸੁਪਰਡੈਂਟ, ਪਿ੍ਥੀ ਰਾਜ ਗੁੰਮਜਾਲ, ਸੁਨੀਲ ਕੁਮਾਰ ਮੰਡੀ ਸੁਪਰਵਾਈਜ਼ਰ, ਐਮ.ਐਲ ਮਨਚੰਦਾ, ਦੇਵੀ ਲਾਲ ਰਿਟਾਇਰਡ ਉਪਮੰਡਲ ਇੰਜੀਨੀਅਰ, ਕੁਲਜੀਤ ਸਿੰਘ ਅਹੂਜਾ ਅਤੇ ਬਲਵਿੰਦਰ ਸਿੰਘ ਰਿਟਾਇਰਡ ਸੁਪਰਡੈਂਟ ਬੀ.ਐਂਡ.ਆਰ ਆਦਿ ਮੀਟਿੰਗ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲ ਅਕੈਡਮੀ ਖੂਈਆਂ ਸਰਵਰ ਦੀ ਗਤਕਾ ਟੀਮ ਵਲੋਂ 10ਵੀਂ ਪੰਜਾਬ ਸਟੇਟ ਸੀਨੀਅਰ ਗਤਕਾ ਚੈਂਪੀਅਨਸ਼ਿਪ 'ਚ ਕੀਤਾ ਗਿਆ ਸ਼ਾਨਦ... ਅਗਲੀ ਖ਼ਬਰ ਮੈਡਮ ਖ਼ੁਸ਼ਬੂ ਸਵਨਾ ਨੇ ਸਰਹੱਦੀ ਪਿੰਡ ਮੁਹਾਰ ਸੋਨਾ ਤੇ ਮੁਹਾਰ ਖੀਵਾ ਭਵਾਨੀ ਵਿਖੇ ਰਾਹਤ ਸਮੱਗਰੀ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।