15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜਯੋਤੀ ਬੀ. ਐੱਡ. ਕਾਲਜ ਵਿਖੇ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਇਆ

ਅਜੀਤ ਡੈਸਕ 01-06-2025
ਫ਼ਾਜ਼ਿਲਕਾ, 31 ਮਈ (ਅਮਰਜੀਤ ਸ਼ਰਮਾ)-ਸਥਾਨਕ ਜਯੋਤੀ ਬੀ.ਐਡ ਕਾਲਜ ਰਾਮਪੁਰਾ ਫ਼ਾਜ਼ਿਲਕਾ ਦੀ ਕਮੇਟੀ ਦੇ ਚੇਅਰਮੈਨ ਸੁਰਿੰਦਰ ਕੁਮਾਰ ਠਕਰਾਲ, ਰੌਸ਼ਨ ਲਾਲ ਠੱਕਰ, ਸੇਵਾਮੁਕਤ ਪ੍ਰੋਫੈਸਰ ਸਤਪਾਲ ਗੁਪਤਾ, ਸੁਭਾਸ਼ ਅਰੋੜਾ ਅਤੇ ਕਾਲਜ ਪਿ੍ੰਸੀਪਲ ਅਨੀਤਾ ਅਰੋੜਾ ਦੀ ਯੋਗ ਅਗਵਾਈ ਹੇਠ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਇਆ ਗਿਆ | ਇਸ ਮੌਕੇ ਡੀ. ਐਲ. ਐਡ ਸੈਸ਼ਨ 2023-25 (ਸਾਲ 2) ਦੇ ਵਿਦਿਆਰਥੀਆਂ ਨੇ ਕਲਾਕਿ੍ਤੀਆਂ ਵਿਚ ਹਿੱਸਾ ਲਿਆ | ਇਸ ਵਿਚ ਰਿਫਾ, ਅਨੀਤਾ, ਗਗਨ ਨੇ ਕਵਿਤਾ ਪਾਠ ਵਿਚ ਹਿੱਸਾ ਲਿਆ | ਅਨਮੋਲ, ਵੰਸ਼ਿਕਾ, ਪਰਿਕਾ, ਵਨੀਤਾ ਨੇ ਚਾਰਟ ਮੇਕਿੰਗ ਵਿਚ ਹਿੱਸਾ ਲਿਆ ਅਤੇ ਸੰਦੀਪ, ਸੁਮਿਤ, ਗੁਰਜੀਤ, ਅਨੁਰਾਧਾ ਨੇ ਲੇਖ ਲਿਖਣ ਵਿਚ ਹਿੱਸਾ ਲਿਆ | ਕਾਲਜ ਪਿ੍ੰਸੀਪਲ ਡਾ. ਅਨੀਤਾ ਅਰੋੜਾ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਇਸ ਤੋਂ ਇਲਾਵਾ ਰੈੱਡ ਰਿਬਨ ਕਲੱਬ ਦੇ ਇੰਚਾਰਜ ਪੰਕਜ ਕੁਮਾਰ ਅਤੇ ਗੁਰਸੇਵਕ ਸਿੰਘ ਵਲ਼ੋਂ ਨਸ਼ੇ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ |
ਪਿਛਲੀ ਖ਼ਬਰ ਇਕ ਭਾਰਤ ਸੇ੍ਰਸ਼ਠ ਭਾਰਤ ਮੁਹਿੰਮ ਤਹਿਤ ਕਰਵਾਈ ਪੈਦਲ ਯਾਤਰਾ ਅਗਲੀ ਖ਼ਬਰ ਪਾਵਰਕਾਮ ਦੇ ਖਪਤਕਾਰ ਆਨਲਾਈਨ ਸਿੰਗਲ ਵਿੰਡੋ ਦੀ ਵਰਤੋਂ ਕਰਨ-ਧਮੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।