21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵਾਈਸ ਚਾਂਸਲਰ ਡਾ. ਐਸ.ਕੇ. ਮਿਸ਼ਰਾ ਨੇ ਸੀ.ਆਈ.ਏ. ਦੇ ਨਵੇਂ ਇਨਕਿਊਬੇਟਸ ਨੂੰ ਉਤਸ਼ਾਹਿਤ ਕੀਤਾ

ਅਜੀਤ ਡੈਸਕ 23-12-2025
ਗੁਰਦਾਸਪੁਰ, 22 ਦਸੰਬਰ (ਪੰਕਜ ਸ਼ਰਮਾ)- ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਸੈਂਟਰ ਫ਼ਾਰ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ ਨੇ ਨਵੇਂ ਇਨਕਿਊਬੇਟਸ ਲਈ ਇਕ ਇੰਟਰ ਐਕਟਿਵ ਇੰਡਕਸ਼ਨ ਸੈਸ਼ਨ ਦੀ ਮੇਜ਼ਬਾਨੀ ਕੀਤੀ | ਉੱਭਰਦੇ ਉੱਦਮੀਆਂ ਨੂੰ ਸੰਬੋਧਨ ਕਰਦੇ ਹੋਏ ਵਾਈਸ ਚਾਂਸਲਰ ਡਾ: ਐਸ.ਕੇ. ਮਿਸ਼ਰਾ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਤੇ ਯੂਨੀਵਰਸਿਟੀ ਦੇ ਅਕਾਦਮਿਕ ਤੇ ਬੁਨਿਆਦੀ ਢਾਂਚੇ ਦੇ ਸਰੋਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਕੇ ਨਵੀਨਤਾਕਾਰੀ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਉੱਦਮਾਂ 'ਚ ਬਦਲਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਰਾਸ਼ਟਰ ਨਿਰਮਾਣ ਤੇ ਰੁਜ਼ਗਾਰ ਸਿਰਜਣ ਵਿਚ ਉਦਮਤਾ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਜ਼ੋਰ ਦਿੱਤਾ | ਪ੍ਰਧਾਨ ਡਾ: ਨਿ੍ਪਜੀਤ ਸਿੰਘ ਨੇ ਰਣਨੀਤਕ ਸਲਾਹ, ਬੀਜ ਫੰਡਿੰਗ ਦੇ ਮੌਕਿਆਂ ਤੇ ਮਜ਼ਬੂਤ ਉਦਯੋਗਿਕ ਕਨੈਕਸ਼ਨਾਂ ਰਾਹੀਂ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਦੇ ਨਿਰੰਤਰ ਯਤਨਾਂ ਨੂੰ ਉਜਾਗਰ ਕੀਤਾ | ਜਨਰਲ ਕੌਂਸਲ ਮੋਹਿਤ ਮਾਰਵਾਹ ਨੇ ਬੌਧਿਕ ਸੰਪਤੀ ਅਧਿਕਾਰਾਂ, ਕਾਰੋਬਾਰੀ ਮਾਡਲਿੰਗ ਅਤੇ ਮਾਰਕੀਟ ਐਂਟਰੀ ਰਣਨੀਤੀਆਂ 'ਤੇ ਆਉਣ ਵਾਲੀਆਂ ਵਰਕਸ਼ਾਪਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਨਕਿਊਬੇਟੇਸ਼ਨ ਮੈਨੇਜਰ ਡਾ: ਵਿਸ਼ਾਲ ਮਹਾਜਨ ਨੇ ਪ੍ਰੋਟੋਟਾਈਪ ਵਿਕਾਸ ਪ੍ਰਮਾਣਿਕਤਾ ਤੇ ਪਿੱਚ ਤਿਆਰੀ ਲਈ ਵਿਹਾਰਕ ਸਹਾਇਤਾ 'ਤੇ ਜ਼ੋਰ ਦਿੱਤਾ | ਵਾਈਸ ਚਾਂਸਲਰ ਡਾ: ਐਸ.ਕੇ. ਮਿਸ਼ਰਾ ਦੀ ਦੂਰਦਰਸ਼ੀ ਅਗਵਾਈ ਤੇ ਮਾਰਗ ਦਰਸ਼ਨ ਹੇਠ ਸਫਲਤਾਪੂਰਵਕ ਸੰਚਾਲਿਤ ਇਹ ਪ੍ਰੋਗਰਾਮ ਯੂਨੀਵਰਸਿਟੀ ਦੀ ਨਵੀਨਤਾ ਤੇ ਉੱਦਮਤਾ ਪ੍ਰਤੀ ਦਿ੍ੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ |
ਪਿਛਲੀ ਖ਼ਬਰ ਲਾਰੈਂਸ ਸਕੂਲ 'ਚ ਦੂਸਰਾ ਸਾਲਾਨਾ ਖੇਡ ਮੁਕਾਬਲਾ ਜੋਸ਼ੋ-ਖਰੋਸ਼ ਨਾਲ ਕਰਵਾਇਆ ਅਗਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਨੇ ਕਰੀਅਰ ਗਾਈਡੈਂਸ ਸੈਸ਼ਨ ਦੀ ਮੇਜ਼ਬਾਨੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।