25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਾਕ ਸੰਮਤੀ ਉਮੀਦਵਾਰ ਸੁਖਮਿੰਦਰ ਸਿੰਘ ਬਿੱਕਾ ਦੇ ਹੱਕ 'ਚ ਕਾਂਗਰਸੀ ਵਰਕਰਾਂ ਵਲੋਂ ਪਸਨਾਵਾਲ ਵਿਖੇ ਚੋਣ ਮੀਟਿੰਗ <br/>

ਅਜੀਤ ਡੈਸਕ 10-12-2025
ਧਾਰੀਵਾਲ, 9 ਦਸੰਬਰ (ਜੇਮਸ ਨਾਹਰ)-ਜ਼ੋਨ ਨੰਬਰ 12 ਧਾਰੀਵਾਲ ਕਲਾਂ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਸੁਖਮਿੰਦਰ ਸਿੰਘ ਬਿੱਕਾ ਦੇ ਹੱਕ ਵਿਚ ਪਿੰਡ ਪਸਨਾਵਾਲ ਵਿਖੇ ਕਾਂਗਰਸੀ ਵਰਕਰਾਂ ਵਲੋਂ ਚੋਣ ਮੀਟਿੰਗ ਕਾਦੀਆਂ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਬਕਾ ਸਰਪੰਚ ਹਰਦਿਆਲ ਸਿੰਘ ਪਸਨਾਵਾਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪਿੰਡ ਵਾਸੀਆਂ ਨੂੰ ਉਮੀਦਵਾਰ ਸੁਖਮਿੰਦਰ ਸਿੰਘ ਬਿੱਕਾ ਦੇ ਹੱਕ 'ਚ ਵੋਟਾਂ ਪਾਉਣ ਲਈ ਲਾਮਬੱਧ ਕੀਤਾ | ਇਸ ਦੌਰਾਨ ਸ: ਹਰਦਿਆਲ ਸਿੰਘ ਪਸਨਾਵਾਲ ਨੇ ਕਿਹਾ ਕਿ 14 ਦਸੰਬਰ ਨੂੰ ਸੁਖਮਿੰਦਰ ਸਿੰਘ ਜਿਨਾਂ ਦਾ ਚੋਣ ਨਿਸ਼ਾਨ ਪੰਜਾ ਹੈ, ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰੋ | ਇਸ ਮੌਕੇ ਉਮੀਦਵਾਰ ਜਸਵੰਤ ਸਿੰਘ, ਦਿਲਬਾਗ ਸਿੰਘ ਸਾਬਕਾ ਸਰਪੰਚ, ਗੁਰਮੁਖ ਸਿੰਘ ਭੰਦੇਰ ਸਾਬਕਾ ਸਰਪੰਚ, ਚੌਧਰੀ ਸੁੱਚਾ ਮਸੀਹ ਪਸਨਾਵਾਲ, ਮੁਸ਼ਤਾਕ ਮਸੀਹ ਪਸਨਾਵਾਲ, ਅਜੀਤ ਸਿੰਘ, ਮੰਗਲ ਸਿੰਘ, ਭਗਵੰਤ ਸਿੰਘ, ਅਮਨਦੀਪ ਸਿੰਘ ਮੰਡ, ਗੁਰਦੀਪ ਸਿੰਘ ਸਾਬਕਾ ਸੰਮਤੀ ਮੈਂਬਰ, ਨੰਬਰਦਾਰ ਮਨਜੀਤ ਸਿੰਘ, ਸੁਖਦੇਵ ਰਾਜ ਲਾਡੀ, ਵੀਰੋ, ਰਾਜਾ, ਸਰਬਜੀਤ ਸਾਬਾ ਮਸੀਹ, ਮੰਗਾ ਮਸੀਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਸ਼ਰਨਜੀਤ ਕੌਰ ਦੇ ਪ੍ਰਾਈਡ ਆਫ਼ ਇੰਡੀਆ ਸਕੂਲ ਪਿ੍ੰਸੀਪਲ ਐਵਾਰਡ ਨਾਲ... ਅਗਲੀ ਖ਼ਬਰ ਬਲਾਕ ਸੰਮਤੀ ਲੱਧਾ ਮੁੰਡਾ ਜ਼ੋਨ ਤੋਂ ਬਲਵੰਤ ਸਿੰਘ ਬਿਨਾਂ ਮੁਕਾਬਲੇ ਜੇਤੂ ਰਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।