25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਾਕ ਸੰਮਤੀ ਲੱਧਾ ਮੁੰਡਾ ਜ਼ੋਨ ਤੋਂ ਬਲਵੰਤ ਸਿੰਘ ਬਿਨਾਂ ਮੁਕਾਬਲੇ ਜੇਤੂ ਰਹੇ <br/>

ਅਜੀਤ ਡੈਸਕ 10-12-2025
ਘੁਮਾਣ, 9 ਦਸੰਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਬਲਾਕ ਸੰਮਤੀ ਲੱਧਾ ਮੁੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵੰਤ ਸਿੰਘ ਪੱਤੀ ਕਾਮ ਬਿਨਾਂ ਮੁਕਾਬਲੇ ਜੇਤੂ ਰਹੇ | ਜਿੱਤ ਦੀ ਖੁਸ਼ੀ ਵਿਚ ਬਲਵੰਤ ਸਿੰਘ ਨੇ ਪਾਰਟੀ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਲੱਧਾ ਮੁੰਡਾ, ਅਠਵਾਲ, ਸੰਧਵਾਂ, ਅੱਤੇਪੁਰ, ਮਧਰੇ ਅਤੇ ਕਾਮ ਪਿੰਡਾਂ ਦਾ ਜ਼ੋਨ ਸੀ, ਜਿਸ ਵਿਚੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਸਨ | ਕਾਗਜ਼ਾਂ ਦੀ ਪੜਤਾਲ ਦੌਰਾਨ ਦੂਸਰੇ ਉਮੀਦਵਾਰਾਂ ਦੇ ਵੱਖ-ਵੱਖ ਕਾਰਨਾਂ ਕਰ ਕੇ ਕਾਗਜ ਰੱਦ ਹੋ ਗਏ | ਇਸ ਮੌਕੇ ਯੂਥ ਪ੍ਰਧਾਨ ਹਰਸਿਮਰਨਜੀਤ ਸਿੰਘ ਨੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਤਜਿੰਦਰ ਸਿੰਘ ਸੰਧਵਾਂ ਸਰਪੰਚ, ਗੁਰਨਾਮ ਸਿੰਘ ਅਠਵਾਲ ਸਾਬਕਾ ਮੈਂਬਰ, ਜਸਵਿੰਦਰ ਸਿੰਘ, ਅਮਰਜੀਤ ਕੌਰ ਸਰਪੰਚ, ਬਲਕਾਰ ਸਿੰਘ ਪੰਚ, ਵਿਰਲਾ ਸਿੰਘ ਲੱਧਾ ਮੁੰਡਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਸੁਖਮਿੰਦਰ ਸਿੰਘ ਬਿੱਕਾ ਦੇ ਹੱਕ 'ਚ ਕਾਂਗਰਸੀ ਵਰਕਰਾਂ ਵਲੋਂ ਪਸਨਾਵਾਲ ਵਿਖੇ ਚੋਣ ਮੀਟਿੰਗ <b... ਅਗਲੀ ਖ਼ਬਰ ਪਿੰਡ ਤੇਜਾ ਕਲਾਂ 'ਚ 19 ਨੂੰ ਹੋਵੇਗਾ ਰਾਸ਼ਟਰੀ ਕਬੱਡੀ ਖੇਡ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।