ਬਟਾਲਾ, 9 ਦਸੰਬਰ (ਸਤਿੰਦਰ ਸਿੰਘ)-ਰਾਇਸ ਮਿੱਲਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦੀ ਪ੍ਰਧਾਨਗੀ ਹੇਠ ਐੱਫ. ਸੀ. ਆਈ. ਦੇ ਗੁਦਾਮਾਂ ਨੇੜੇ ਬਟਾਲਾ ਵਿਚ ਹੋਈ | ਇਸ ਮੌਕੇ ਰਾਇਸ ਮਿੱਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਰਾਇਸ ਮਿੱਲਰਾਂ ਤੋਂ ਪੈਡੀ ਭੰਡਾਰ ਕਰਵਾਈ ਸੀ, ਉਸ ਦੀ ਪੀ.ਵੀ. ਹੋਣ ਤੋਂ ਬਾਅਦ ਹੁਣ ਗੁਦਾਮਾਂ ਵਿਚ ਚੌਲ ਲੱਗਣੇ ਸ਼ੁਰੂ ਹੋਣੇ ਸਨ, ਪਰ ਚੰਡੀਗੜ੍ਹ ਆਰ.ਓ. ਹੈੱਡਕੁਆਟਰ ਵਲੋਂ ਬਾਹਰੀ ਰਾਇਸ ਮਿੱਲਰਾਂ ਨੂੰ ਜ਼ਿਲ੍ਹੇ ਦੇ ਗੁਦਾਮਾਂ ਅੰਦਰ ਚੌਲ ਲਗਾਉਣ ਦੀ ਆਗਿਆ ਦਿੱਤੀ ਗਈ ਹੈ, ਜਿਸ ਕਰ ਕੇ ਜ਼ਿਲ੍ਹੇ ਦੇ ਰਾਇਸ ਮਿੱਲਰਾਂ ਨੂੰ ਚੌਲ ਲਗਾਉਣ ਸਮੇਂ ਭਾਰੀ ਮੁਸ਼ਕਿਲਾਂ ਪੇਸ਼ ਆਉਣਗੀਆਂ ਤੇ ਉਨ੍ਹਾਂ ਦੇ ਚੌਲ ਲਗਵਾਉਣ ਲਈ ਜਗ੍ਹਾ ਨਹੀਂ ਰਹਿਣੀ, ਜਿਸ ਕਰ ਕੇ ਰਾਇਸ ਮਿੱਲਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱ ਸਿਆ ਕਿ ਮੀਟਿੰਗ ਦੌਰਾਨ ਜ਼ਿਲ੍ਹਾ ਰਾਇਸ ਮਿੱਲ ਐਸੋਸੀਏਸ਼ਨ ਵਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਜਿੰਨਾ ਚਿਰ ਜ਼ਿਲ੍ਹਾ ਗੁਰਦਾਸਪੁਰ ਦੇ ਰਾਇਸ ਮਿੱਲਰਾਂ ਦੇ ਚੌਲ ਮੁਕੰਮਲ ਤੌਰ 'ਤੇ ਗੁਦਾਮਾਂ ਵਿਚ ਨਹੀਂ ਲੱਗ ਜਾਂਦੇ, ਉਨਾ ਚਿਰ ਬਾਹਰ ਦੇ ਕਿਸੇ ਵੀ ਰਾਇਸ ਮਿਲਰ ਨੂੰ ਜ਼ਿਲ੍ਹਾ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਬੜੇ ਹੀ ਵਿਸਥਾਰ ਨਾਲ ਇਹ ਫ਼ੈਸਲਾ ਹੋਇਆ ਕਿ ਜੋ ਪਿਛਲੇ ਸਮੇਂ ਦੌਰਾਨ ਸਾਰੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਰਾਇਸ ਮਿੱਲਰਾਂ ਦੇ ਪਹਿਲਾਂ ਗੁਦਾਮਾਂ ਵਿਚ ਚੌਲ ਲਗਦੇ ਸਨ ਤੇ ਫਿਰ ਜਗ੍ਹਾ ਬਚਣ 'ਤੇ ਬਾਹਰਲੇ ਜ਼ਿਲਿ੍ਹਆਂ ਦੇ ਚੌਲ ਲਗਦੇ ਸਨ, ਪਰ ਇਸ ਵਾਰ ਸਰਕਾਰ ਨੇ ਉਨ੍ਹਾਂ ਨਾਲ ਬੜਾ ਵੱਡਾ ਧੋਖਾ ਕੀਤਾ ਹੈ ਕਿ ਚੰਡੀਗੜ੍ਹ ਐੱਸ.ਆਰ.ਐੱਮ. ਦਫ਼ਤਰ ਤੇ ਡੀ.ਐੱਮ. ਐੱਫ.ਸੀ.ਆਈ. ਨੇ ਜ਼ਿਲ੍ਹਾ ਗੁਰਦਾਸਪੁਰ ਦੇ ਰਾਇਸ ਮਿੱਲਰਾਂ ਦੀ ਬਜਾਏ ਬਾਹਰਲੇ ਜ਼ਿਲਿ੍ਹਆਂ ਨੂੰ ਨਾਲ ਹੀ ਸ਼ੁਰੂ ਕਰਵਾ ਦਿੱਤਾ ਹੈ, ਜਦੋਂ ਕਿ ਸਟਾਫ਼ ਬਹੁਤ ਘੱਟ ਹੈ, ਜਿਸ ਕਰ ਕੇ ਉਨ੍ਹਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਨੂੰ ਪਹਿਲ ਨਾ ਦਿੱਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੀਟਿੰਗ ਨੂੰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਨਾਭਾ, ਜਰਨੈਲ ਸਿੰਘ ਬਟਾਲਾ, ਰਾਜੀਸ ਅਗਰਵਾਲ, ਸੰਨੀ ਬਟਾਲਾ, ਅਜੇ ਬੇਦੀ ਕਲਾਨੌਰ, ਬੱਬਰ ਕਲਾਨੌਰ, ਸਰਬਜੀਤ ਸਿੰਘ ਕਲਾਨੌਰ, ਮਨਜੀਤ ਸਿੰਘ ਮਾਹਲ, ਕਾਲਾ ਪ੍ਰਧਾਨ ਲਾਧੂਪੁਰ, ਅਮਨ ਮਿੱਤਰ, ਬਲਵਿੰਦਰਜੀਤ ਸਿੰਘ ਸਾਬੀ, ਟੋਨੀ ਗੁਰਦਾਸਪੁਰ, ਯਾਦਵਿੰਦਰ ਸਿੰਘ ਤੂਰ ਬਟਾਲਾ, ਸੈਂਟੀ ਕਲਾਨੌਰ, ਬੰਨੀ ਕਲਾਨੌਰ, ਸੰਜੇ ਭੂਤ, ਰਮਨ ਸੈਣੀ, ਬਾਊ ਬਾਸਲ, ਤਿਲਕ ਰਾਜ, ਅਮਨ ਪਨਗ੍ਰੇਨ, ਤਿਲਕ ਰਾਜ ਸਮੇਤ ਆਗੂਆਂ ਨੇ ਸੰਬੋਧਨ ਕਰਦਿਆਂ ਇਕਜੁੱਟਤਾ ਪ੍ਰਗਟਾਵਾ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਜ਼ਿਲ੍ਹਾ ਭਰ