24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪਿੰਡ ਬੱਦੋਵਾਲ ਕਲਾਂ 'ਚ ਸਰਪੰਚ ਤੇ ਬੀ. ਡੀ. ਪੀ. ਓ. ਨੇ ਕੂੜਾ ਡੰਪ ਕਬਰਾਂ 'ਚ ਹੀ ਬਣਾ ਧਰਿਆ <br/>

ਅਜੀਤ ਡੈਸਕ 10-12-2025
ਫ਼ਤਹਿਗੜ੍ਹ ਚੂੜੀਆਂ, 9 ਦਸੰਬਰ (ਅੱੈਮ.ਐੱਸ. ਫੁੱਲ)-ਪੰਜਾਬ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਾਰਨ ਲੱਗੇ ਚੋਣ ਜਾਬਤੇ ਦੌਰਾਨ ਜਦੋਂ ਬੀ. ਡੀ. ਪੀ. ਓ. ਸੁਖਜਿੰਦਰ ਸਿੰਘ, ਸਰਪੰਚ ਅਮਨਦੀਪ ਕੌਰ, ਸੈਕਟਰੀ ਅਵਤਾਰ ਸਿੰਘ ਜੌਹਲ ਤੇ ਹੋਰ ਅਧਿਕਾਰੀਆਂ ਨੇ ਪੂਰੇ ਪੁਲਿਸ ਪ੍ਰਸ਼ਾਸਨ ਨਾਲ ਬੱਦੋਵਾਲ ਕਲਾਂ ਦੇ ਕਬਰਿਸਤਾਨ ਵਿਚ ਪਹੁੰਚ ਕੇ ਕੂੜਾ ਡੰਪ ਬਣਾਉਣ ਲਈ ਟੀਨਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਤਾਂ ਕਿ੍ਸ਼ਚਨ ਭਾਈਚਾਰੇ ਦੇ ਲੋਕ ਸ਼ਿੰਦਰਪਾਲ, ਕਸ਼ਮੀਰਾ, ਜਗਦੀਸ਼ ਮਸੀਹ, ਸੁਰਿੰਦਰ ਮਸੀਹ, ਅਕਾਸ਼ ਮਸੀਹ, ਪਾਲਾ ਮਸੀਹ, ਸ਼ੁੱਕਰ ਮਸੀਹ, ਜੀਵਨ, ਵਿਜੇ, ਰਾਜਾ, ਰਿੰਕੂ, ਵਿੱਕੀ, ਰੋਮੀ ਮਸੀਹ, ਸੋਨੂੰ ਮਸੀਹ, ਰੌਸ਼ਨ, ਨਿੰਮਾ, ਹੀਰਾ ਮਸੀਹ, ਸ਼ਰਮਾ ਮਸੀਹ, ਨਾਜਰ ਮਸੀਹ, ਸਾਜਨ ਮਸੀਹ, ਮੰਗਾ ਮਸੀਹ ਅਤੇ ਵੱਡੀ ਗਿਣਤੀ ਵਿਚ ਅÏਰਤਾਂ ਨਾਲ ਇਕੱਠੇ ਹੋ ਗਏ ਅਤੇ ਕੂੜਾ ਡੰਪ ਦਾ ਵਿਰੋਧ ਕੀਤਾ ਤੇ ਸਰਕਾਰ, ਸਰਪੰਚ ਤੇ ਬੀ.ਡੀ.ਪੀ.ਓ. ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਇਕੱਠੇ ਹੋਏ ਲੋਕਾਂ ਨੇ ਦੋਸ਼ ਲਗਾਇਆ ਕਿ ਉਕਤ ਬੀ.ਡੀ.ਪੀ.ਓ. ਨੇ ਕਥਿਤ ਤੌਰ 'ਤੇ ਉਨ੍ਹਾਂ ਨਾਲ ਗ਼ਲਤ ਸ਼ਬਦਾਵਲੀ ਵਰਤੀ ਹੈ ਅਤੇ ਅÏਰਤਾਂ ਨੂੰ ਗੱਡੀ ਵਿਚ ਸੁੱਟ ਕੇ ਲਿਜਾਣ ਦੀ ਗੱਲ ਕਹੀ ਹੈ | ਇਕੱਠੇ ਲੋਕਾਂ ਨੇ ਸਰਪੰਚ ਅਮਨਦੀਪ ਕੌਰ ਵਿਰੁੱਧ ਭੜਾਸ ਕੱਢਦਿਆਂ ਕਿਹਾ ਕਿ ਇਹ ਜਗ੍ਹਾ ਉਨ੍ਹਾਂ ਦੇ ਦਾਦੇ-ਪੜਦਾਦਿਆਂ ਤੋਂ ਉਨ੍ਹਾਂ ਦੇ ਨਾਂਅ 'ਤੇ ਬੋਲਦੀ ਹੈ ਅਤੇ ਕਈ ਸਾਲਾਂ ਤੋਂ ਉਹ ਆਪਣੇ ਮੁਰਦੇ ਇੱਥੇ ਦਫ਼ਨਾਉਂਦੇ ਆ ਰਹੇ ਹਨ | ਸਰਪੰਚ ਬਜਾਏ ਇਸ ਦੇ ਕਿ ਇਥੋਂ ਹੱਡਾਰੋੜੀ ਤਬਦੀਲ ਕਰ ਕੇ ਪਿੰਡ ਤੋਂ ਦੂਰ ਲੈ ਜਾਣ ਦਾ ਕੋਈ ਚਾਰਾ ਕਰਦੀ, ਪਰ ਉਸ ਨੇ ਉਨ੍ਹਾਂ ਦੀ ਜ਼ਿੰਦਗੀ ਹੋਰ ਨਰਕ ਬਣਾਉਣ ਲਈ ਇਥੇ ਕੂੜਾ ਡੰਪ ਬਣਾ ਦਿੱਤਾ ਹੈ, ਹੁਣ ਉਹ ਆਪਣੇ ਮਿ੍ਤਕਾਂ ਨੂੰ ਕਿੱਥੇ ਦਫ਼ਨਾਉਣਗੇ | ਉਨ੍ਹਾਂ ਕਿਹਾ ਕਿ ਇਸ ਥਾਂ ਉਪਰ ਪੀਣ ਵਾਲੇ ਪਾਣੀ ਦੀ ਟੈਂਕੀ ਹੈ, ਕੂੜਾ ਅਤੇ ਹੱਡਾਰੋੜੀ ਦੀ ਬਦਬੂ ਨਾਲ ਵੱਡੀਆਂ ਬਿਮਾਰੀਆਂ ਫ਼ੈਲਣ ਦਾ ਡਰ ਹੈ | ਉਨ੍ਹਾਂ ਡੀ. ਸੀ. ਗੁਰਦਾਸਪੁਰ ਅਤੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹੱਡਾਰੋੜੀ ਅਤੇ ਕੂੜਾ ਡੰਪ ਪਿੰਡ ਤੋਂ ਦੂਰ ਰੇਲਵੇ ਲਾਇਨ ਲਾਗੇ ਤਬਦੀਲ ਕੀਤਾ ਜਾਵੇ ਅਤੇ ਪਿੰਡ ਵਾਸੀਆਂ ਨੂੰ ਬਦਬੂ ਤੇ ਬਿਮਾਰੀਆਂ ਤੋਂ ਰਾਹਤ ਦਵਾਈ ਜਾਵੇ | ਇਸ ਸੰਬੰਧੀ ਜਦੋਂ ਬੀ. ਡੀ. ਪੀ. ਓ. ਸੁਖਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਰਕਾਰ ਵਲੋਂ ਸੌਲਡ ਵੇਸਟ ਸਕੀਮ ਤਹਿਤ ਪਿੰਡ ਦੇ ਕੂੜੇ ਦਾ ਪ੍ਰਬੰਧ ਕਰਨ ਲਈ 6 ਮਹੀਨੇ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਸ ਉਪਰ ਟੀਨਾਂ ਪਾਉਣ ਵੇਲੇ ਕੁਝ ਲੋਕ ਅਚਾਨਕ ਇਸ ਦਾ ਵਿਰੋਧ ਕਰਨ ਲੱਗ ਪਏ ਹਨ, ਪਰ ਇਹ ਸਰਕਾਰੀ ਕੰਮ ਹੈ, ਇਸ ਲਈ ਸਾਨੂੰ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਲੈਣੀ ਪਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ | ਪਿੰਡ ਦੀ 'ਆਪ' ਦੀ ਸਰਪੰਚ ਅਮਨਦੀਪ ਕੌਰ ਨੇ ਕਿਹਾ ਕਿ ਉਹ ਤਾਂ ਇਸ ਥਾਂ ਦੀ ਚਾਰਦੀਵਾਰੀ ਕਰ ਕੇ ਹੱਡਾਰੋੜੀ ਤੇ ਕੂੜੇ ਨੂੰ ਇਕ ਥਾਂ 'ਤੇ ਸਮੇਟਣ ਦਾ ਪ੍ਰਬੰਧ ਕਰ ਰਹੇ ਹਨ, ਪਰ ਕੁਝ ਲੋਕ ਜਾਣਬੁੱਝ ਕੇ ਇਸ ਕੰਮ ਵਿਚ ਵੀ ਰਾਜਨੀਤੀ ਕਰ ਰਹੇ ਹਨ | ਇਸ ਮੌਕੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਰਾਈਸ ਮਿੱਲ ਐਸੋਸੀਏਸ਼ਨ ਕਿਸੇ ਵੀ ਬਾਹਰੀ ਰਾਈਸ ਮਿੱਲਰ ਨੂੰ ਜ਼ਿਲ੍ਹੇ ਅੰਦਰ ਦਾਖ਼ਲ ਨਹੀਂ ਹੋਣ ਦੇਵੇਗੀ-ਪ੍ਰਧਾਨ ਹਰੂਵਾਲ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸੰਬੰਧੀ ਵਿਧਾਇਕ ਸ਼ੈਰੀ ਕਲਸੀ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀਤਾ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।