ਗੁਰਦਾਸਪੁਰ, 8 ਦਸੰਬਰ (ਅਸ਼ੋਕ ਸ਼ਰਮਾ)- ਪਾਵਰ ਕਾਮ ਤੇ ਟਰਾਂਸਕੋ ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਤੇ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਵਰਕਾਮ ਤੇ ਟਰਾਂਸਕੋ ਦੇ ਪੁਰਾਣਾ ਸ਼ਾਲਾ ਤੇ ਆਸ ਪਾਸ ਦੇ ਦਫ਼ਤਰਾਂ ਦੀ ਮੀਟਿੰਗ 10 ਦਸੰਬਰ ਦਿਨ ਬੁੱਧਵਾਰ 10:30 ਵਜੇ 66 ਕੇ.ਵੀ. ਬਿਜਲੀ ਘਰ ਪੁਰਾਣਾ ਸ਼ਾਲਾ ਵਿਖੇ ਬੁਲਾਈ ਗਈ ਹੈ | ਮੀਟਿੰਗ ਵਿਚ 16 ਦਸੰਬਰ ਨੰੂ ਪੰਜਾਬ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟ ਵਿਰੁੱਧ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਹੋਣ ਲਈ ਪੈਨਸ਼ਨਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ | ਉਨ੍ਹਾਂ ਸਮੂਹ ਪੈਨਸ਼ਨਰਾਂ ਨੰੂ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਮੀਟਿੰਗ ਵਿਚ ਸ਼ਾਮਿਲ ਹੋਣ ਤੇ ਇਸ ਮੀਟਿੰਗ ਨੰੂ ਕਾਮਯਾਬ ਕਰਨ | ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਦੀ ਲੀਵ ਇਨਕੈਸ਼ਮੈਂਟ ਵਿਚ ਕੀਤੀ ਜਾ ਰਹੀ ਦੇਰੀ ਸੰਬੰਧੀ ਮੰਡਲ ਕਮੇਟੀ ਨੰੂ ਨਾਲ ਲੈ ਕੇ ਜਲਦ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗੁਰਦਾਸਪੁਰ ਨੰੂ ਮਿਲਿਆ ਜਾਵੇਗਾ ਤੇ ਦੇਰੀ ਕਰਨ ਵਾਲੇ ਮੁਲਾਜ਼ਮ ਖਿਲਾਫ਼ ਕਾਰਵਾਈ ਕਰਵਾਈ ਜਾ ਸਕੇ ਤੇ ਜਿਨ੍ਹਾਂ ਪੈਨਸ਼ਨਰਾਂ ਨੰੂ ਹੁਣ ਤੱਕ ਇਕ ਵੀ ਲੀਵ ਇਨਕੈਸ਼ਮੈਂਟ ਦੀ ਕਿਸ਼ਤ ਨਹੀਂ ਦਿੱਤੀ, ਉਹ ਕਿਸ਼ਤਾਂ ਦੋਵੇਂ ਇਕੱਠੀਆਂ ਦਵਾਈਆਂ ਜਾ ਸਕਣ |