ਗੁਰਦਾਸਪੁਰ, 8 ਦਸੰਬਰ (ਚੱਕਰਾਜਾ)- ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਇਕ ਸਕੂਲ ਬੱਸ ਅਤੇ ਕਾਰ ਦੀ ਹੋਈ ਆਹਮੋ ਸਾਹਮਣੇ ਟੱਕਰ 'ਚ ਕਾਰ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਕਸਬਾ ਦੋਰਾਂਗਲਾ ਦਾ ਵਾਸੀ ਕੁਲਦੀਪ ਸਿੰਘ ਆਪਣੀ ਪਤਨੀ ਸਮੇਤ ਕਾਰ 'ਤੇ ਸਵਾਰ ਹੋ ਕੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਤੋਂ ਆਪਣੇ ਪਿੰਡ ਨੰੂ ਜਾ ਰਿਹਾ ਸੀ ਕਿ ਗਾਹਲੜੀ ਤੋਂ ਦੋਰਾਂਗਲਾ ਸੜਕ 'ਤੇ ਪਿੰਡ ਚੱਕਰਾਜਾ ਨੇੜੇ ਉਨ੍ਹਾਂ ਦੀ ਕਾਰ ਦੀ ਸਾਹਮਣੇ ਤੋਂ ਆ ਰਹੀ ਇਕ ਨਿੱਜੀ ਸਕੂਲ ਦੀ ਬੱਸ ਨਾਲ ਟੱਕਰ ਹੋ ਗਈ ਜਿਸ ਵਿਚ ਕਾਰ ਚਾਲਕ ਕੁਲਦੀਪ ਸਿੰਘ ਦੇ ਗੰਭੀਰ ਸੱਟਾਂ ਵੀ ਲੱਗੀਆਂ ਤੇ ਕਾਰ ਵੀ ਬੁਰੀ ਤਰ੍ਹਾਂ ਟੁੱਟ ਗਈ | ਮੌਕੇ 'ਤੇ ਇਕੱਤਰ ਲੋਕਾਂ ਵਲੋਂ ਕਾਰ ਚਾਲਕ ਨੰੂ ਐਂਬੂਲੈਂਸ ਰਾਹੀਂ ਇਲਾਜ ਲਈ ਗੁਰਦਾਸਪੁਰ ਭੇਜਿਆ ਗਿਆ |