16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬਿਜਲੀ ਬੋਰਡ ਮੁਲਾਜ਼ਮਾਂ ਵਲੋਂ ਵੱਖ-ਵੱਖ ਥਾਈਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 09-12-2025
ਬਟਾਲਾ, 8 ਦਸੰਬਰ(ਸਤਿੰਦਰ ਸਿੰਘ)- 26 ਨਵੰਬਰ 66 ਕੇ.ਵੀ. ਸਬ ਸਟੇਸ਼ਨ ਬਟਾਲਾ ਵਿਖੇ ਜੁਆਇੰਟ ਫੋਰਮ ਪੰਜਾਬ ਤੇ ਕਿਸਾਨ ਯੂਨੀਅਨ, ਰੋਡਵੇਜ਼ ਯੂਨੀਅਨ ਦੀ ਇਕ ਸਾਂਝੀ ਰੋਸ ਰੈਲੀ ਕੀਤੀ ਗਈ ਜਿਸ ਵਿਚ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਰੈਲੀ ਦੀ ਪ੍ਰਧਾਨਗੀ ਕਰਮਚਾਰੀ ਦਲ ਦੇ ਅਰਜਨ ਸਿੰਘ, ਗੁਰਦਿਆਲ ਸਿੰੰਘ ਘਣੀਆਂ, ਗੁਰਪ੍ਰੀਤ ਸਿੰਘ ਮੱਲੀ, ਚਰਨਜੀਤ ਸਿੰਘ ਕਾਹਲੋਂ ਨੇ ਕੀਤੀ | ਇਸ ਵਿਚ ਗੁਰਵੇਲ ਸਿੰਘ ਬੱਲਪੁਰੀਆਂ, ਦਿਲਬਾਗ ਸਿੰਘ ਬੁੱਟਰ, ਸੁਰਜੀਤ ਸਿੰਘ ਅਮਰਗੜ੍ਹ, ਬਚਨ ਸਿੰਘ ਪੰਜਗਰਾਈਆਂ, ਦਲਬੀਰ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਨਿਰਮਲ ਸਿੰਘ ਬੱਜੂਮਾਨ ਉਗਰਾਹਾਂ ਗਰੁੱਪ, ਚਰਨਜੀਤ ਸਿੰਘ ਕਾਹਲੋਂ ਬਿਜ਼ਲੀ ਮੁਲਾਜਮ ਆਗੂ, ਮਹਮੋਹਨ ਸਿੰਘ ਛੀਨਾ ਜਮਹੂਰੀ ਕਿਸਾਨ ਯੂਨੀਅਨ, ਜੁਗਲ ਕਿਸ਼ੋਰ ਸਿੰਘ ਲਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਸਪਾਲ ਸਿੰਘ ਬੱਜੂਮਾਨ ਉਗਰਾਹਾਂ ਗਰੁੱਪ, ਗੁਰਬਖ਼ਸ ਸਿੰਘ ਆਗੂ ਪੰਜਾਬ ਰੋਡਵੇਜ, ਜਤਿੰਦਰ ਸਿੰਘ ਪੰਜਾਬ ਰੋਡਵੇਜ, ਪਰਮਜੀਤ ਸਿੰਘ ਕਲਸੀ ਪ੍ਰਧਾਨ ਕਰਮਚਾਰੀ ਦਲ ਸ਼ਹਿਰੀ, ਗੁਰਪ੍ਰੀਤ ਸਿੰਘ ਮੱਲੀ ਇੰਪਲਾਈਜ ਫੈਡਰੇਸ਼ਨ, ਗੁਰਦਿਆਲ ਸਿੰਘ ਘਣੀਆਂ ਪ੍ਰਧਾਨ ਦਿਹਾਤੀ ਮੰਡਲ ਬਟਾਲਾ, ਸੁਰਜੀਤ ਸਿੰਘ ਅਮਰਗੜ੍ਹ ਪ੍ਰੈਸ ਸਕੱਤਰ ਗੁਰਦਾਸਪੁਰ ਆਦਿ ਹਾਜ਼ਰ ਸਨ |
ਬਟਾਲਾ, (ਸਤਿੰਦਰ ਸਿੰਘ)- ਪੱਛਮ ਸਬ ਡਵੀਜ਼ਨ ਬਟਾਲਾ ਵਿਖੇ ਬਿਜ਼ਲੀ ਮੁਲਾਜ਼ਮ ਸੰਘਰਸ਼ ਮੋਰਚਾ (ਟੈਕਨੀਕਲ ਸਰਵਿਸ ਯੂਨੀਅਨ) ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵਲੋਂ ਕੇਂਦਰ ਦੇ ਬਿਜਲੀ ਬਿੱਲ 2025 ਤੇ ਪਾਵਰਕਾਮ ਦੀਆਂ ਕੀਮਤੀ ਜ਼ਮੀਨਾਂ ਪਾਵਰਕਾਮ ਤੇ ਪੰਜਾਬ ਸਰਕਾਰ ਵਲੋਂ ਭੰਗ ਦੇ ਭਾਅ ਵੇਚਣ ਦੇ ਵਿਰੋਧ 'ਚ ਭਰਵੀਂ ਰੋਸ ਰੈਲੀ ਕੀਤੀ ਗਈ | ਧਰਨੇ ਦੀ ਅਗਵਾਈ ਸਬ ਡਵੀਜ਼ਨ ਪ੍ਰਧਾਨ ਸਰਬਜੀਤ ਸਿੰਘ ਨੇ ਕੀਤੀ ਤੇ ਰੋਸ ਧਰਨੇ 'ਚ ਵਿਸ਼ੇਸ਼ ਤੌਰ 'ਤੇ ਸਾਬਕਾ ਸਰਕਲ ਸਕੱਤਰ ਹਰਦਿਆਲ ਸਿੰਘ ਬਿਜਲੀਵਾਲ ਤੇ ਮੌਜੂਦਾ ਸਰਕਲ ਸਕੱਤਰ ਜਸਪਾਲ ਸਿੰਘ ਵਿੰਝਵਾਂ ਪਹੁੰਚੇ | ਧਰਨੇ ਵਿਚ ਦੀਪਕ ਕੁਮਾਰ, ਅਜੈਬ ਸਿੰੰਘ, ਪਰਮਜੀਤ ਸਿੰਘ, ਹਰਬਿੰਦਰ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ ਗੋਲਡੀ, ਜਗਦੀਸ਼ ਰਾਜ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਪ੍ਰਦੁੱਮਣ ਸਿੰਘ, ਉਂਕਾਰ ਸਿੰਘ, ਪੁਨੀਤ ਕੁਮਾਰ, ਪਵਨ ਕੁਮਾਰ, ਸ਼ੁਬਾਸ਼ ਗੋਂਸਪੁਰਾ ਆਦਿ ਹਾਜ਼ਰ ਹਨ |
ਗੁਰਦਾਸਪੁਰ, (ਚੱਕਰਾਜਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਬ ਡਵੀਜ਼ਨ ਦੋਰਾਂਗਲਾ ਵਿਖੇ ਰੋਸ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਡਕੌਂਦਾ, ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ ਜ਼ਿਲ੍ਹਾ ਪ੍ਰ੍ਰਧਾਨ ਪੰਜਾਬ ਕਿਸਾਨ ਯੂਨੀਅਨ, ਕਾਮਰੇਡ ਚੰਨਣ ਸਿੰਘ ਦੋਰਾਂਗਲਾ ਕਿਰਤੀ ਕਿਸਾਨ ਯੂਨੀਅਨ, ਬੂਟਾ ਸਿੰਘ ਕ੍ਰਾਂਤਕਾਰੀ ਪੇਂਡੂ ਮਜ਼ਦੂਰ ਯੂਨੀਅਨ, ਬਲਦੇਵ ਸਿੰਘ ਪੈਨਸ਼ਨਰ ਯੂਨੀਅਨ, ਸਰਵਨ ਸਿੰਘ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਰੋਸ ਧਰਨੇ ਨੰੂ ਅਮਰੀਕ ਸਿੰਘ ਜੀਵਨਚੱਕ ਪ੍ਰੈੱਸ ਸਕੱਤਰ ਮੰਡਲ ਗੁਰਦਾਸਪੁਰ, ਮੰਗਤ ਸਿੰਘ ਜੀਵਨਚੱਕ, ਡਾ: ਬਲਬੀਰ ਸਿੰਘ ਪੀਰਾਂ ਬਾਗ, ਸੁਖਦੇਵ ਸਿੰਘ ਮਿਆਣੀ, ਮੋਹਣ ਲਾਲ ਭਾਗੋਕਾਵਾਂ ਮਜ਼ਦੂਰ ਮੁਕਤੀ ਮੋਰਚਾ, ਗੁਰਪਿੰਦਰ ਸਿੰਘ ਧਕਾਲਾ, ਟੀ.ਐਸ.ਯੂ. ਪ੍ਰਧਾਨ ਸਤਨਾਮ ਸਿੰਘ, ਸਾਬਕਾ ਸਰਪੰਚ ਲੇਖ ਰਾਜ, ਪ੍ਰੀਤਮ ਸਿੰਘ ਧਕਾਲਾ, ਗੁਰਪ੍ਰੀਤ ਸਿੰਘ, ਦਲਵੀਰ ਸਿੰਘ ਜੀਵਨਚੱਕ ਆੜ੍ਹਤੀ ਆਦਿ ਵਲੋਂ ਵੀ ਸੰਬੋਧਨ ਕੀਤਾ ਗਿਆ |
ਡੇਹਰੀਵਾਲ ਦਰੋਗਾ, (ਹਰਦੀਪ ਸਿੰਘ ਸੰਧੂ)- ਸਬ-ਡਵੀਜ਼ਨ ਵਿਖੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਕਰਮਚਾਰੀ ਦਲ ਦੇ ਸਬ-ਡਵੀਜ਼ਨ ਪ੍ਰਧਾਨ ਸ: ਕਸ਼ਮੀਰ ਸਿੰਘ ਸੰਧੂ ਦੀ ਅਗਵਾਈ ਹੇਠ ਬਿਜਲੀ ਬਿੱਲ-2025 ਦੇ ਵਿਰੋਧ 'ਚ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੁਖਵਿੰਦਰ ਸਿੰਘ ਗਿੱਲ ਸੂਬਾ ਆਗੂ ਤੇ ਜਸਵਿੰਦਰ ਸਿੰਘ ਗਿੱਲ ਪ੍ਰਧਾਨ ਬਾਰਡਰ ਜ਼ੋਨ ਪਹੁੰਚੇ | ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਤੇ ਲੋਕ ਵਿਰੋਧੀ ਨੀਤੀਆਂ ਦੀ ਪੁਰਜ਼ੋਰ ਨਿੰਦਾ ਕੀਤੀ ਗਈ | ਇਸ ਮੌਕੇ ਨਰਿਪਜੀਤ ਸਿੰਘ ਰੰਧਾਵਾ ਐੱਸ.ਡੀ.ਓ., ਬਲਵਿੰਦਰ ਸਿੰਘ ਜੇ.ਈ., ਹਰਵਿੰਦਰ ਸਿੰਘ ਜੇ.ਈ., ਪ੍ਰਮਜੀਤ ਸਿੰਘ, ਹਰਭਿੰਦਰ ਸਿੰਘ, ਅਮਰਿੰਦਰ ਸਿੰਘ, ਨਰਿੰਦਰ ਸੈਣੀ ਏ.ਆਰ.ਏ., ਹਰਪਾਲ ਸਿੰਘ, ਸਤਨਾਮ ਸਿੰਘ, ਰਛਪਾਲ ਸਿੰਘ, ਅੰਗਰੇਜ਼ ਸਿੰਘ, ਨਿਰਵੈਲ ਸਿੰਘ, ਨਿਰਮਲਜੀਤ ਸਿੰਘ, ਹਰਵਿੰਦਰ ਸਿੰਘ ਫ਼ੌਜੀ, ਅਮਨਦੀਪ ਸਿੰਘ, ਵਿਜੇ ਕੁਮਾਰ ਆਦਿ ਮੁਲਾਜ਼ਮ ਹਾਜ਼ਰ ਸਨ |
ਧਾਰੀਵਾਲ, (ਸਵਰਨ ਸਿੰਘ)- ਪਾਵਰਕਾਮ ਮੰਡਲ ਦਫ਼ਤਰ ਧਾਰੀਵਾਲ ਦੇ ਸਾਹਮਣੇ ਸਾਂਝੇ ਮੰਚ ਦੇ ਸੱਦੇ 'ਤੇ ਬਿਜਲੀ ਬਿੱਲ 2025 ਦੇ ਵਿਰੋਧ ਪ੍ਰਦਰਸ਼ਨ ਦੌਰਾਨ ਦੀਆਂ ਕਾਪੀਆਂ ਸਾੜੀਆਂ ਗਈ | ਇਸ ਤੋਂ ਇਲਾਵਾ ਡੀ.ਏ. ਦੀਆਂ ਬਕਾਇਆਂ ਕਿਸ਼ਤਾਂ ਤੇ ਹੋਰ ਮੰਗਾਂ ਨੂੰ ਲਾਗੂ ਹੋਣ 'ਤੇ ਵੀ ਰੋਸ ਜ਼ਾਹਿਰ ਕੀਤਾ ਗਿਆ | ਇਸ ਮੌਕੇ ਕਰਮਚਾਰੀ ਦਲ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ, ਬਾਰਡਰ ਜ਼ੋਨ ਪ੍ਰਧਾਨ ਜਸਵਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਮੰਡਲ ਪ੍ਰਧਾਨ, ਦਵਿੰਦਰ ਸਿੰਘ ਵੜੈਚ, ਨਿਸ਼ਾਨ ਸਿੰਘ ਕਲਾਨੌਰ, ਮਨਜੀਤ ਸਿੰਘ ਕਲੇਰ, ਪਵਨ ਕੁਮਾਰ, ਕੁਲਦੀਪ ਸਿੰਘ ਖੈਹਿਰਾ, ਜਤਿੰਦਰ ਕੁਮਾਰ ਸ਼ਰਮਾ, ਕਲਜੀਤ ਸਿੰਘ ਸੰਧੂ, ਸੁਖਦੇਵ ਸਿੰਘ ਖੀਵਾ, ਸੌਰਵ, ਰਾਕੇਸ਼ ਕੁਮਾਰ, ਪ੍ਰਭਜੋਤ ਸਿੰਘ ਸੋਹਲ, ਬਲਵਿੰਦਰ ਕੌਰ, ਸਰਬਜੀਤ ਕੌਰ ਆਦਿ ਨੇ ਵੀ ਭਾਗ ਲਿਆ |
ਕੋਟਲੀ ਸੂਰਤ ਮੱਲ੍ਹੀ, (ਕੁਲਦੀਪ ਸਿੰਘ ਨਾਗਰਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਮਿਊਨਿਟ ਪਾਰਟੀ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜ਼ਨ ਕੋਟਲੀ ਸੂਰਤ ਮੱਲ੍ਹੀ ਵਿਖੇ ਅੱਜ ਬਿਜਲੀ ਐਕਟ 2025 ਦੇ ਵਿਰੋਧ 'ਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ (ਬਾਕੀ ਸਫਾ 7 'ਤੇ)
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਨੈਸ਼ਨਲ ਹਾਈਵੇ ਵਲੋਂ ਪਿੰਡ ਕਾਲਾ ਨੰਗਲ ਨੇੜੇ ਸੜਕ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸਕੂਲ ਵੈਨ ਤੇ ਕਾਰ ਦੀ ਆਹਮੋ ਸਾਹਮਣੇ ਤੋਂ ਹੋਈ ਟੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।