17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸ਼ਾਹ ਪਰਿਵਾਰ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 05-12-2025
ਡੇਹਰੀਵਾਲ ਦਰੋਗਾ, 4 ਦਸੰਬਰ (ਹਰਦੀਪ ਸਿੰਘ ਸੰਧੂ)-ਪਿਛਲੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ ਗੁਰਮੀਤ ਕੌਰ ਸ਼ਾਹ ਅਮਰੀਕਾ ਵਿਚ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਦੇ ਗ੍ਰਹਿ ਵਿਖੇ ਭਾਜਪਾ ਪੰਜਾਬ ਉਪ ਪ੍ਰਧਾਨ ਹਲਕਾ ਬਟਾਲਾ ਫਤਹਿਜੰਗ ਸਿੰਘ ਬਾਜਵਾ ਵਲੋਂ ਸ਼ਾਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਸ਼ਾਹ ਪਰਿਵਾਰ ਨਾਲ ਬਾਜਵਾ ਪਰਿਵਾਰ ਦੇ ਬਹੁਤ ਹੀ ਪੁਰਾਣੇ ਸਬੰਧ ਹਨ | ਦੁੱਖ ਦੀ ਘੜੀ ਵਿਚ ਹਮੇਸ਼ਾਂ ਹੀ ਬਾਜਵਾ ਪਰਿਵਾਰ ਉਨ੍ਹਾਂ ਦੇ ਨਾਲ ਖੜਾ ਹੈ | ਉਨ੍ਹਾਂ ਦੇ ਪਤੀ ਰਛਪਾਲ ਸਿੰਘ ਸ਼ਾਹ, ਪੁੱਤਰ ਅਜਮੇਰ ਸਿੰਘ ਸ਼ਾਹ, ਸਮਸੇਰ ਸਿੰਘ ਸੇਰਾ, ਭਤੀਜਾ ਮਿੱਤਰਮਾਨ ਸਿੰਘ ਸੇਖਵਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਗੁਰਮੀਤ ਕੌਰ ਸ਼ਾਹ ਦੀ ਅੰਤਿਮ ਅਰਦਾਸ ਲਈ ਰੱਖੇ ਅਖੰਡ ਪਾਠ ਦੇ ਭੋਗ 5 ਦਸੰਬਰ ਨੂੰ ਉਨ੍ਹਾਂ ਦੇ ਗ੍ਰਹਿ ਸ਼ਾਹ ਫਾਰਮ ਹਾਊਸ ਪਿੰਡ ਸੇਖਵਾਂ ਕਾਹਨੂੰਵਾਨ ਰੋਡ ਬਟਾਲਾ ਵਿਖੇ ਪਾਏ ਜਾਣਗੇ | ਇਸ ਮੌਕੇ ਭੁਪਿੰਦਰਪਾਲ ਸਿੰਘ ਵਿੱਟੀ ਭਗਤੂਪੁਰ, ਸਤਨਾਮ ਸਿੰਘ ਡੇਹਰੀਵਾਲ ਦਰੋਗਾ, ਦੀਵਾਨ ਸਿੰਘ ਸੇਖਵਾਂ, ਸੁੱਚਾ ਸਿੰਘ ਸੇਖਵਾਂ, ਹਰਬੰਸ ਸਿੰਘ ਨਾਗਰਾ, ਜਤਿੰਦਰ ਸਿੰਘ ਸੇਖਵਾਂ, ਬਲਵਿੰਦਰ ਸਿੰਘ ਸ਼ਾਹ, ਪਰਮਬੀਰ ਸਿੰਘ ਸਾਹ, ਹਰਦੇਵ ਸਿੰਘ ਭਾਮ, ਕਰਨਬੀਰ ਸਿੰਘ ਭਾਮ, ਅਤਿੰਦਰਪਾਲ ਸਿੰਘ, ਐਸ.ਐਚ.ਓ. ਲਖਵਿੰਦਰ ਸਿੰਘ ਬਟਾਲਾ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਬਿਜਲੀ ਸੋਧ ਬਿਲ 2025, ਸੀਡ ਬਿੱਲ ਤੇ ਰੋਡਵੇਜ਼ ਮੁਲਾਜ਼ਮਾਂ 'ਤੇ ਕੀਤੇ ਤਸ਼ੱਦਦ ਦੀ ਪੰਜਾਬ ਕਿਸਾਨ ਯੂਨੀਅਨ ਵਲੋਂ ਨਿੰਦਾ... ਅਗਲੀ ਖ਼ਬਰ ਕਿ੍ਸਚਨ ਭਾਈਚਾਰੇ ਦੀ ਵਿਸ਼ੇਸ਼ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।