17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਕਿ੍ਸਚਨ ਭਾਈਚਾਰੇ ਦੀ ਵਿਸ਼ੇਸ਼ ਮੀਟਿੰਗ ਹੋਈ

ਅਜੀਤ ਡੈਸਕ 05-12-2025
ਧਾਰੀਵਾਲ, 4 ਦਸੰਬਰ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਨੂੰ ਸਮਰਪਿਤ ਕਿ੍ਸਮਸ ਦਾ ਪਵਿੱਤਰ ਤਿਉਹਾਰ ਮਨਾਉਣ ਸੰਬੰਧੀ ਕਿ੍ਸ਼ਚਨ ਭਾਈਚਾਰੇ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿੱਥੇ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਵਿਚ ਮੁੱਖ ਮਹਿਮਾਨ ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਅਤੇ ਪੰਜਾਬ ਕਿ੍ਸ਼ਚੀਅਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਡਾ. ਸੁਭਾਸ਼ ਥੋਬਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਪ੍ਰਧਾਨਗੀ ਕੈਪਟਨ ਰਿੰਕੂ ਭੱਟੀ ਤੇ ਚਰਚ ਕਮੇਟੀ ਨੇ ਸਮਾਜਿਕ, ਪ੍ਰਸ਼ਾਸਕੀ ਅਤੇ ਧਾਰਮਿਕ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ | ਡਾ. ਸੁਭਾਸ਼ ਥੋਬਾ ਨੇ ਐਲਾਨ ਕੀਤਾ ਕਿ ਨਵੇਂ ਸਾਲ ਵਿਚ ਪੰਜਾਬ ਭਰ 'ਚ ਮੈਡੀਕਲ ਤੇ ਖੂਨਦਾਨ ਕੈਂਪ ਤੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਪ੍ਰੋਗਰਾਮ ਲਾਗੂ ਕੀਤੇ ਜਾਣਗੇ | ਕਿ੍ਸਮਸ ਦੇ ਨੇੜੇ ਆਉਣ ਨਾਲ ਸੁਰੱਖਿਆ ਨੂੰ ਵੱਡਾ ਮੁੱਦਾ ਮੰਨਦੇ ਹੋਏ ਡਾ. ਥੋਬਾ ਨੇ ਪ੍ਰਸ਼ਾਸਨ ਨੂੰ ਕਿ੍ਸਮਸ ਦੌਰਾਨ ਸਾਰੇ ਚਰਚਾਂ ਵਿਚ ਸੁਰੱਖਿਆ ਮਜ਼ਬੂਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਕਿ੍ਸ਼ਚੀਅਨ ਯੂਥ ਫੈਲੋਸ਼ਿਪ ਦੇ ਸੀਨੀਅਰ ਉਪ ਪ੍ਰਧਾਨ ਇਸਦਾਸ ਟੋਨੀ, ਉਪ ਪ੍ਰਧਾਨ ਦਰਸ਼ਨ ਮਾਹਲ, ਬੰਟੀ ਨਿੱਝਰ, ਸਰਪੰਚ ਇਕਬਾਲ, ਚਰਚ ਕਮੇਟੀ ਦੇ ਮੈਂਬਰ ਤੇ ਸਿਸਟਰ ਸਮੇਤ ਵੱਡੀ ਗਿਣਤੀ 'ਚ ਸਥਾਨਕ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਸ਼ਾਹ ਪਰਿਵਾਰ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਇਮਾਨੂੰਏਲ ਸਹੋਤਾ ਮੀਡੀਆ ਕੋਆਰਡੀਨੇਟਰ ਹਲਕਾ ਕਾਦੀਆਂ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।