ਸ਼ਾਹਪੁਰ ਕੰਢੀ, 3 ਦਸੰਬਰ (ਰਣਜੀਤ ਸਿੰਘ)- ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਇਕ ਵਿਅਕਤੀ ਨੰੂ ਨਸ਼ਾ ਕਰਦੇ ਹੋਏ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਨਰੇਸ਼ ਕੁਮਾਰ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਕਿ ਪੁਲਿਸ ਪਾਰਟੀ ਨੇ ਸਿਵਲ ਹਸਪਤਾਲ ਤੋਂ ਗਊਸ਼ਾਲਾ ਵਾਲੀ ਸੜਕ ਦੀ ਖਾਲੀ ਥਾਂ 'ਤੇ ਇਕ ਵਿਅਕਤੀ ਨੰੂ ਨਸ਼ਾ ਕਰਦੇ ਦੇਖਿਆ | ਪੁਲਿਸ ਨੰੂ ਦੇਖ ਕੇ ਉਹ ਵਿਅਕਤੀ ਉਠ ਕੇ ਦੌੜਨ ਦੀ ਕੋਸ਼ਿਸ਼ ਕਰਨ ਲੱਗਾ | ਪੁਲਿਸ ਨੇ ਮੌਕੇ ਤੋਂ ਸਿਲਵਰ ਪੇਪਰ ਤੇ 10 ਦੇ ਨੋਟ ਦੀ ਪੂਨੀ ਕਾਬੂ ਕੀਤੀ | ਫੜੇ ਗਏ ਵਿਅਕਤੀ ਦੀ ਪਹਿਚਾਣ ਵਰਿੰਦਰ ਕੁਮਾਰ ਪੁੱਤਰ ਹਰਦਿਆਲ ਨਿਵਾਸੀ ਮਨਵਾਲ ਵਜੋਂ ਹੋਈ | ਪੁਲਿਸ ਨੇ ਉਕਤ ਵਿਅਕਤੀ ਗਿ੍ਫ਼ਤਾਰ ਕਰਕੇ ਉਸ ਦੇ ਖਿਲਾਫ਼ ਧਾਰਾ 61-21-85 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |