ਪਠਾਨਕੋਟ, 3 ਦਸੰਬਰ (ਵਿਨੋਦ)- ਪਠਾਨਕੋਟ ਪੁਲਿਸ ਨੇ ਇਕ ਭਗੌੜੇ ਮੁਲਜ਼ਮ ਨੂੰ ਸਫਲਤਾ ਪੂਰਵਕ ਕਾਬੂ ਕੀਤਾ ਹੈ | ਇਹ ਕਾਰਵਾਈ ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਹੇਠ ਭਗੌੜਿਆਂ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ | ਥਾਣਾ ਮਾਮੂਨ ਕੈਂਟ ਵਿਖੇ ਦਰਜ ਮਿਤੀ 11/11/22 ਮੁਲਜ਼ਮ ਪ੍ਰਵੀਨ ਕੁਮਾਰ ਪੁੱਤਰ ਕੁਲਦੀਪ ਕੁਮਾਰ ਵਾਰਡ ਨੰਬਰ 11 ਪਠਾਨਕੋਟ ਨੂੰ ਅਦਾਲਤ ਵਲੋਂ ਭਗੌੜਾ ਐਲਾਨਿਆ ਗਿਆ ਸੀ | ਮੁਲਜ਼ਮ ਨੂੰ ਪਠਾਨਕੋਟ ਕੋਰਟ ਵਲੋਂ ਸੀ.ਆਰ.ਪੀ.ਸੀ. ਦੀ ਧਾਰਾ 299 ਤਹਿਤ ਭਗੌੜਾ ਐਲਾਨਿਆ ਗਿਆ ਸੀ | ਪੀ.ਓ. ਸਟਾਫ਼ ਦੇ ਐਸ.ਆਈ. ਰਵਿੰਦਰ ਕੁਮਾਰ ਤੇ ਰੋਹਿਤ ਕੁਮਾਰ ਦੀ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰਕੇ ਥਾਣਾ ਮਾਮੂਨ ਕੈਂਟ ਦੇ ਹਵਾਲੇ ਕਰ ਦਿੱਤਾ |