ਪਠਾਨਕੋਟ, 3 ਦਸੰਬਰ (ਸੰਧੂ)- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੇ ਪਰਿਵਾਰ ਦੀਆਂ ਜੜਾਂ ਨੂੰ ਸਮਰਪਿਤ ਦੇ ਥੀਮ ਨੂੰ ਅਪਣਾਉਂਦੇ ਹੋਏ ਗ੍ਰੈਂਡ ਪੇਰੈਂਟਸ ਦਿਵਸ 2025 ਨੂੰ ਬਹੁਤ ਉਤਸ਼ਾਹ ਨਾਲ ਮਨਾਇਆ | 2,000 ਤੋਂ ਵੱਧ ਮਾਪਿਆਂ ਤੇ ਗ੍ਰੈਂਡ ਪੇਰੈਂਟਸ ਨੇ ਇਸ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੀ-ਨਰਸਰੀ ਤੋਂ ਲੈ ਕੇ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੇ ਰੰਗੀਨ ਤੇ ਦਿਲਚਸਪ ਪ੍ਰੋਗਰਾਮਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਰਮੇਸ਼ ਲਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੋਪੋਰ ਬਾਰਾਮੁੱਲਾ, ਡਾ: ਸ਼ੋਭਾ ਪਰਾਸ਼ਰ ਪਿ੍ੰਸੀਪਲ, ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਾ ਅਤੇ ਸਤੀਸ਼ ਮਹਿੰਦਰੂ ਚੇਅਰਮੈਨ ਦ ਹਿੰਦੂ ਅਰਬਨ ਕੋ-ਆਪ੍ਰੇਟਿਵ ਬੈਂਕ ਪਠਾਨਕੋਟ ਹਾਜ਼ਰ ਹੋਏ | ਪ੍ਰੋਗਰਾਮ ਵਿਚ ਮਨਮੋਹਕ ਪ੍ਰਦਰਸ਼ਨਾਂ ਦੀ ਇਕ ਲੜੀ ਸ਼ਾਮਿਲ ਸੀ | ਇਕ ਸੰਗੀਤਕ ਸ਼ਾਮ, ਬਰਾਸ ਬੈਂਡ, ਗਣੇਸ਼ ਵੰਦਨਾ, ਪੱਛਮੀ ਨਾਚ, ਖੇਡ ਨਾਚ, ਬੈਲੇ, ਥੀਏਟਰ ਨਾਟਕ, ਅਰਬੀ ਨਾਚ, ਸਮਕਾਲੀ ਨਾਚ, ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ, ਕੱਥਕ, ਯੋਗਾ, ਪ੍ਰੌਪ ਡਾਂਸ ਤੇ ਊਰਜਾਵਾਨ ਭੰਗੜਾ ਸ਼ਾਮਿਲ ਸਨ | ਅੰਤ ਵਿਚ ਡਾਇਰੈਕਟਰ ਸੰਨੀ ਮਹਾਜਨ, ਡਾਇਰੈਕਟਰ ਓਸ਼ਿਨ ਮਹਾਜਨ ਅਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਇਕ ਸਾਂਝੇ ਸੰਦੇਸ਼ ਵਿਚ ਕਿਹਾ ਕਿ ਸਾਨੂੰ ਵਿਦਿਆਰਥੀਆਂ ਦੀ ਸ਼ਾਨਦਾਰ ਭਾਗੀਦਾਰੀ ਤੇ ਰੂਹਾਨੀ ਪ੍ਰਦਰਸ਼ਨਾਂ 'ਤੇ ਮਾਣ ਹੈ |