25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

46ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਨੂੰ ਲੈ ਕੇ ਕਲੱਬ ਮੈਂਬਰਾਂ ਦੀ ਹੋਈ ਇਕੱਤਰਤਾ

ਅਜੀਤ ਡੈਸਕ 24-11-2025
ਘੁਮਾਣ, 23 ਨਵੰਬਰ (ਬੰਮਰਾਹ)-46ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ ਘੁਮਾਣ ਦੀ ਧਰਤੀ 'ਤੇ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਕਰਵਾਇਆ ਜਾਵੇਗਾ, ਜਿਸ ਨੂੰ ਲੈ ਕੇ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਦੀ ਅਗਵਾਈ 'ਚ ਕਲੱਬ ਦੇ ਸਮੁੱਚੇ ਮੈਂਬਰਾਂ ਦੀ ਇਕੱਤਰਤਾ ਹੋਈ | ਇਸ ਦੌਰਾਨ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਨੇ ਕਿਹਾ ਕਿ ਇਸ ਵਾਰ ਵੀ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਰਾਸ਼ਟਰੀ ਪੱਧਰ ਦਾ ਖੇਡ ਮੇਲਾ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਨੂੰ ਜਿੱਥੇ ਇਲਾਕੇ ਦੇ ਲੋਕਾਂ ਵਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ
ਉੱਥੇ ਐਨ.ਆਰ.ਆਈ. ਵੀਰਾਂ ਤੇ ਵੱਖ-ਵੱਖ ਦੇਸ਼ਾਂ ਵਿਚ ਬੈਠੇ ਖੇਡ ਪ੍ਰੇਮੀਆਂ ਵਲੋਂ ਵੱਡੇ ਪੱਧਰ 'ਤੇ ਸਹਿਯੋਗ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਵਾਰ ਵੀ ਕਲੱਬ ਨੂੰ ਵੱਡਾ ਸਹਿਯੋਗ ਮਿਲੇਗਾ | ਉਨ੍ਹਾਂ ਕਿਹਾ ਕਿ ਖੇਡ ਮੇਲੇ ਦੀ ਰੂਪ-ਰੇਖਾ ਤਿਆਰ ਕਰਨ ਲਈ 1 ਦਸੰਬਰ ਨੂੰ ਸਰਕਾਰੀ ਸਕੂਲ ਘੁਮਾਣ ਲੜਕੇ ਦੇ ਖੇਡ ਮੈਦਾਨ ਵਿਚ ਸ਼ਾਮ 3 ਵਜੇ ਕਲੱਬ ਦੇ ਸਮੁੱਚੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ | ਇਸ ਮੌਕੇ ਸੁਖਦੇਵ ਸਿੰਘ ਦਕੋਹਾ, ਲਖਵਿੰਦਰ ਸਿੰਘ ਢੰਡੇ, ਪ੍ਰਧਾਨ ਹਰਵਿੰਦਰ ਸਿੰਘ ਰਾਣਾ, ਹਰਦੇਵ ਸਿੰਘ ਬਦੋਵਾਲ, ਸੁਖਰਾਜ ਸਿੰਘ ਕਾਹਲੋਂ, ਪਟਵਾਰੀ ਕੰਵਰਪਾਲ ਸਿੰਘ ਮੰਡ, ਗੁਰਨਾਮ ਸਿੰਘ ਮੰਡ, ਮਾ. ਹਰਦੇਵ ਸਿੰਘ ਪੱਡਾ, ਜਗੀਰ ਸਿੰਘ ਪੱਡਾ, ਬਲਜੀਤ ਸਿੰਘ ਪੰਡੋਰੀ, ਲਵਰੋਜ਼ ਸਿੰਘ ਗਾਰਡ, ਗੁਰਵਿੰਦਰ ਸਿੰਘ ਬੱਬੀ ਸਾਬਕਾ ਸਰਪੰਚ, ਸੁਖਜਿੰਦਰ ਸਿੰਘ ਲਾਲੀ, ਗੁਰਮੁੱਖ ਸਿੰਘ ਖੱਖ, ਹਰਮੀਤ ਸਿੰਘ ਸੰਧੂ, ਜਸਬੀਰ ਸਿੰਘ ਜੱਸ, ਰਤਨ ਸਿੰਘ ਸ਼ਾਹ ਧਰਮਕੋਟ, ਸੰਤੋਖ਼ ਸਿੰਘ ਹੀਰਾ ਮੰਡ, ਮਾਸਟਰ ਜੋਗਿੰਦਰ ਸਿੰਘ ਦਕੋਹਾ, ਨੰਬਰਦਾਰ ਹਰਜੀਤ ਸਿੰਘ ਪੰਡੋਰੀ, ਹਰਪਾਲ ਸਿੰਘ ਦਕੋਹਾ ਕੈਨੇਡਾ, ਤਰਪਿੰਦਰਪਾਲ ਸਿੰਘ ਭੱਟੀਵਾਲ, ਮਾਸਟਰ ਨਵਦੀਪ ਸਿੰਘ ਭੱਟੀਵਾਲ, ਕੇਵਲ ਸਿੰਘ ਕਾਜ਼ਮਪੁਰ, ਗੁਰਮੀਤ ਸਿੰਘ ਅਤੇਪੁਰ ਸਾਬਕਾ ਸਰਪੰਚ ਆਦਿ ਹਾਜ਼ਰ ਸਨ |
46ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਨੂੰ ਲੈ ਕੇ ਹੋਈ ਕਲੱਬ ਮੈਂਬਰਾਂ ਦੀ ਇਕੱਤਰਤਾ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਅਠਵਾਲ ਤੇ ਹੋਰ | ਤਸਵੀਰ : ਬੰਮਰਾਹ


ਪਿਛਲੀ ਖ਼ਬਰ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਦਸਮੇਸ਼ ਸਕੂਲ ਘੁਮਾਣ ਵਿਖੇ ਕਰਵਾਏ ਵਿੱਦਿਅਕ ਮੁਕਾਬਲੇ ਅਗਲੀ ਖ਼ਬਰ ਜੀ.ਐਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।