23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਧਾਰਮਿਕ ਪ੍ਰੀਖਿਆ ਵਿਚੋਂ ਅੱਵਲ ਆਏ 60 ਬੱਚਿਆਂ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਵਜ਼ੀਫੇ ਵੰਡੇ

ਅਜੀਤ ਡੈਸਕ 24-11-2025
ਕਾਦੀਆਂ, 23 ਨਵੰਬਰ (ਕੁਲਵਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਵਿਚ ਨਵਚੇਤਨ ਸਕੂਲ ਖਾਰਾ ਕਾਦੀਆਂ ਦੇ ਲਗਪਗ 250 ਵਿਦਿਆਰਥੀਆਂ ਨੇ ਭਾਗ ਲਿਆ ਸੀ | ਇਸ ਪ੍ਰੀਖਿਆ ਵਿਚੋਂ 60 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਵਜ਼ੀਫੇ ਹਾਸਿਲ ਕੀਤੇ ਹਨ | ਇਨ੍ਹਾਂ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਤੇ ਭਾਈ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ, ਭਾਈ ਲਵਜੀਤ ਸਿੰਘ ਮੈਨੇਜਰ, ਭਾਈ ਯਾਦਵਿੰਦਰ ਸਿੰਘ ਕਵੀਸ਼ਰ ਧੰਦਲ ਵਲੋਂ ਸਕੂਲ ਅੰਦਰ ਪਹੁੰਚ ਕੇ ਕ੍ਰਮਵਾਰ 1100 ਤੇ 2100 ਪਹਿਲੇ ਅਤੇ ਦੂਜੇ ਦਰਜੇ ਦੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਵੰਡੀ ਗਈ | ਇਸ ਮੌਕੇ ਸਕੂਲ ਪ੍ਰਬੰਧਕ ਪਿ੍ੰਸੀਪਲ ਰਛਪਾਲ ਕੌਰ, ਸੋਨੀਆ ਬੇਦੀ, ਸੁਖਪ੍ਰੀਤ ਕੌਰ, ਕਰਨਦੀਪ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ | ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਨੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਅਜਿਹੇ ਧਾਰਮਿਕ ਇਮਤਿਹਾਨਾਂ ਵਿਚ ਹਿੱਸਾ ਲੈ ਕੇ ਅੱਵਲ ਆਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਮੰਜੂ ਸੁਖੀਜਾ ਰੋਟਰੀ ਕਲੱਬ ਮਹਿਲਾ ਵਿੰਗ ਦੀ ਪ੍ਰਧਾਨ ਬਣੀ ਅਗਲੀ ਖ਼ਬਰ ਗੁਰੂ ਨਾਨਕ ਸਕੂਲ ਕਾਲਾ ਬਾਲਾ ਦੇ ਵਿਦਿਆਰਥੀ ਨੇ ਮਾਰਵਲ ਆਫ਼ ਸਹੋਦਿਆ ਸਨਮਾਨ ਹਾਸਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।