26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰੇਲ ਗੱਡੀਆਂ 'ਚ ਮੋਬਾਈਲ ਫੋਨ ਚੋਰੀ ਕਰਨ ਵਾਲੇ ਦੋਸ਼ੀ ਨੂੰ ਜੀ.ਆਰ.ਪੀ. ਨੇ ਕੀਤਾ ਕਾਬੂ

ਅਜੀਤ ਡੈਸਕ 03-11-2025
ਪਠਾਨਕੋਟ, 2 ਨਵੰਬਰ (ਸੰਧੂ)-ਪਠਾਨਕੋਟ ਦੇ ਜੀ.ਆਰ.ਪੀ. ਸਟੇਸ਼ਨ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਕੈਂਟ ਸਟੇਸ਼ਨ ਦੇ ਇੰਚਾਰਜ ਏ.ਐਸ.ਆਈ. ਪਲਵਿੰਦਰ ਸਿੰਘ ਚੈਕਿੰਗ ਕਰ ਰਹੇ ਸਨ ਅਤੇ ਇਕ ਨੌਜਵਾਨ ਦੀਆਂ ਹਰਕਤਾਂ ਨੇ ਸ਼ੱਕ ਪੈਦਾ ਕੀਤਾ | ਸਟੇਸ਼ਨ 'ਤੇ ਪੁੱਛਗਿੱਛ ਦੌਰਾਨ ਉਸ ਤੋਂ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫੋਨ ਬਰਾਮਦ ਕੀਤੇ ਗਏ | ਦੋਸ਼ੀ ਨੇ ਰੇਲ ਗੱਡੀਆਂ ਵਿਚ ਚੋਰੀ ਕਰਨ ਦੀ ਗੱਲ ਕਬੂਲ ਕੀਤੀ | ਮੁਲਜ਼ਮ ਦੀ ਪਹਿਚਾਣ ਪਿੰਡ ਬਚੀ, ਜ਼ਿਲ੍ਹਾ ਅੰਮਿ੍ਤਸਰ ਦੇ ਰਹਿਣ ਵਾਲੇ ਸਕੱਤਰ ਸਿੰਘ ਵਜੋਂ ਹੋਈ ਹੈ | ਦੋਸ਼ੀ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ 'ਜਿਸ ਦਾ ਖੇਤ ਉਸ ਦੀ ਰੇਤ' ਕਾਨੂੰਨ ਦੀ ਆੜ 'ਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ ਅਗਲੀ ਖ਼ਬਰ ਯੁਵਾ ਜਾਗਰਣ ਮੰਚ ਵਲੋਂ ਲਗਾਇਆ ਗਿਆ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।