09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸੁਖਜੀਤ ਸਿੰਘ ਠੱਕਰ ਸੰਧੂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

ਕੀਰਤਨ ਕਰਦਾ ਹੋਇਆ ਰਾਗੀ ਜਥਾ | ਤਸਵੀਰ : ਹਰਦੀਪ ਸਿੰਘ ਸੰਧੂ <br/> 22-10-2025
ਡੇਹਰੀਵਾਲ ਦਰੋਗਾ, 21 ਅਕੂਤਬਰ (ਹਰਦੀਪ ਸਿੰਘ ਸੰਧੂ)-ਬੀਤੇ ਦਿਨੀਂ ਸੁਖਜੀਤ ਸਿੰਘ ਠੱਕਰ ਸੰਧੂ ਸਟੇਟ ਬੈਂਕ ਆਫ਼ ਇੰਡੀਆ ਕਾਦੀਆਂ ਤੋਂ ਡਿਊਟੀ ਕਰਕੇ ਘਰ ਪਰਤ ਰਹੇ ਸਨ ਕਿ ਰਸਤੇ ਵਿਚ ਕਿਸੇ ਅਣਪਛਾਤੇ ਵਾਹਣ ਟਕਰਾਉਣ ਕਰ ਕੇ ਜ਼ਖ਼ਮੀ ਹੋ ਗਏ | ਉਪਰੰਤ ਉਨ੍ਹਾਂ ਦੀ ਮੌਤ ਹੋ ਗਈ, ਜਿਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਠੱਕਰ ਸੰਧੂ ਵਿਖੇ ਪਾਏ ਗਏ | ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਰਵੀਨੰਦਨ ਸਿੰਘ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ, ਜਰਨੈਲ ਸਿੰਘ ਠੀਕਰਵਾਲ, ਜ਼ਿਲ੍ਹੇਦਾਰ ਸਿਕੰਦਰ ਸਿੰਘ ਕਾਹਲਵਾਂ, ਹਰਜਿੰਦਰ ਸਿੰਘ ਕਾਹਲਵਾਂ, ਗੁਰਵਿੰਦਰ ਸਿੰਘ ਕਾਹਲਵਾਂ, ਅਜੀਤ ਸਿੰਘ ਸਾਬਕਾ ਸਰਪੰਚ, ਕੈਪਟਨ ਦੀਦਾਰ ਸਿੰਘ, ਹਰਦੀਪ ਸਿੰਘ ਫ਼ੌਜੀ, ਅਮਰੀਕ ਸਿੰਘ ਸਾਬਕਾ ਮੈਂਬਰ ਪੰਚਾਇਤ, ਅਜੀਤ ਸਿੰਘ ਨੰਬਰਦਾਰ, ਮਿਲਖਾ ਸਿੰਘ, ਹਰਭਜਨ ਸਿੰਘ, ਰਣਜੋਧ ਸਿੰਘ ਫ਼ੌਜੀ, ਬਲਵਿੰਦਰ ਸਿੰਘ ਜਫਰਵਾਲ, ਵੀਰ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ ਦੋਧੀ, ਸਰੂਪ ਸਿੰਘ, ਮੇਜਰ ਸਿੰਘ, ਕੁਲਵਿੰਦਰ ਸਿੰਘ ਫ਼ੌਜੀ, ਸਤਨਾਮ ਸਿੰਘ, ਜਗਦੀਪ ਸਿੰਘ ਗੋਲਡੀ, ਮਾਸਟਰ ਕੁਲਵੰਤ ਸਿੰਘ ਛੀਨਾ ਰੇਤਲਾ, ਬਲਜਿੰਦਰ ਸਿੰਘ ਬਿਜਲੀ ਬੋਰਡ, ਗੁਰਵਿੰਦਰ ਸਿੰਘ ਫ਼ੌਜੀ, ਜਗਤਾਰ ਸਿੰਘ ਸੰਧੂ ਆਦਿ ਵਲੋਂ ਸਪੁੱਤਰ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਪਤਨੀ ਅਮਰਜੀਤ ਕੌਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ <br/> ਅਗਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਿਖੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ-ਬਾਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।