09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਿਖੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ-ਬਾਬਾ ਤਰਨਜੀਤ ਸਿੰਘ ਖਾਲਸਾ <br/>

ਬਾਬਾ ਤਰਨਜੀਤ ਸਿੰਘ ਖ਼ਾਲਸਾ ਸੇਵਾਦਾਰਾਂ ਨਾਲ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ | ਅਜੀਤ ਤਸਵੀਰ <br/> 22-10-2025
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਤਪੋ ਭੂਮੀ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਿਖੇ ਹਰ ਸਾਲ ਮਹਾਨ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ | ਇਸ ਸੰਬੰਧੀ ਬਾਬਾ ਤਰਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਮਿੱਠੀ ਯਾਦ 'ਚ ਇਸ ਸਾਲ ਵੀ 23, 24 ਤੇ 25 ਅਕਤੂਬਰ ਨੂੰ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਬਹੁਤ ਵੱਡੇ ਪੱਧਰ 'ਤੇ ਪੰਡਾਲ ਲਗਾਏ ਜਾ ਰਹੇ ਹਨ | ਸੇਵਾਦਾਰਾਂ ਵਲੋਂ ਉਤਸ਼ਾਹ ਤੇ ਚਾਅ ਨਾਲ ਸੇਵਾ ਕੀਤੀ ਜਾ ਰਹੀ ਹੈ | ਗੁਰਦੁਆਰਾ ਸਾਹਿਬ ਦੇ ਪੂਰੇ ਕੰਪਲੈਕਸ ਅੰਦਰ ਸਾਫ਼-ਸਫ਼ਾਈ ਕੀਤੀ ਜਾ ਰਹੀ ਹੈ ਅਤੇ ਸੰਗਤਾਂ ਦੀ ਰਿਹਾਇਸ਼ ਆਦਿ ਦਾ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ | ਇਨ੍ਹਾਂ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਤਪ ਅਸਥਾਨ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਹਾਜ਼ਰੀ ਭਰਨਗੇ | ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਵੱਧ ਤੋਂ ਵੱਧ ਸੰਗਤਾਂ ਇਨ੍ਹਾਂ ਗੁਰਮਤਿ ਸਮਾਗਮਾਂ ਦਾ ਲਾਹਾ ਲੈਣ | ਇਸ ਮੌਕੇ ਮਾਸਟਰ ਨਵਰੂਪ ਸਿੰਘ ਗੋਲਡੀ, ਪਰਮਿੰਦਰ ਸਿੰਘ ਪੰਮਾ, ਕੰਵਲਜੀਤ ਸਿੰਘ ਨੰਬਰਦਾਰ, ਕਿਰਪਾਲ ਸਿੰਘ ਢੀਂਡਸਾ, ਦਲਜੀਤ ਸਿੰਘ ਆਸਟਰੀਆ, ਕੁਲਜੀਤ ਸਿੰਘ ਘੁੰਮਣ, ਗੁਰਦੇਵ ਸਿੰਘ ਰੰਧਾਵਾ, ਗੁਰਬਚਨ ਸਿੰਘ ਨਸੀਰਪੁਰ, ਜਗਜੀਤ ਸਿੰਘ ਗੱਗੀ, ਗੁਰਮੇਲ ਸਿੰਘ ਰੋਪੜ, ਰਾਜਾ ਗੜਸੰਕਰ, ਦਲਜੀਤ ਸਿੰਘ ਸੋਨੀ, ਸਾਬਾ ਘੁੰਮਣ, ਜੋਤੀ ਘੁੰਮਣ, ਗੁਰਮੇਜ਼ ਸਿੰਘ ਘੁੰਮਣ, ਭਾਈ ਰਜਿੰਦਰ ਸਿੰਘ ਘੁੰਮਣ, ਪ੍ਰੀਤਜੋਤ ਸਿੰਘ ਘੁੰਮਣ, ਹਰਨੂਰ ਸਿੰਘ, ਰੋਹਿਤਪ੍ਰੀਤ ਸਿੰਘ, ਗੁਰਕੀਰਤਸਿੰਘ, ਜਗਰੂਪ ਸਿੰਘ, ਜ਼ੋਬਨਪ੍ਰੀਤ ਸਿੰਘ, ਨਿਸ਼ਾਨ ਸਿੰਘ, ਜਗਜੀਤ ਸਿੰਘ, ਬਲਜਿੰਦਰ ਸਿੰਘ, ਮਨਿੰਦਰ ਸਿੰਘ, ਅਨਮੋਲਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗਗਨਪ੍ਰੀਤ ਸਿੰਘ, ਲੱਕੀ ਘੁੰਮਣ, ਅਰਸ਼ਪ੍ਰੀਤ ਸਿੰਘ, ਗੁਰਪਿੰਦਰ ਸਿੰਘ ਆਦਿ ਹਾਜ਼ਰ ਹੋਏ |

ਪਿਛਲੀ ਖ਼ਬਰ ਸੁਖਜੀਤ ਸਿੰਘ ਠੱਕਰ ਸੰਧੂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ 'ਚ ਦੀਵਾਲੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।