07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲਾਈਨਜ਼ ਕਲੱਬ ਸੁਜਾਨਪੁਰ ਹਰਮਨ ਵਲੋਂ ਕੁਸ਼ਟ ਆਸ਼ਰਮ ਵਿਖੇ ਰਹਿ ਰਹੇ ਪਰਿਵਾਰਾਂ ਨੂੰ ਰਾਸ਼ਨ ਭੇਟ <br/>

ਅਜੀਤ ਡੈਸਕ 22-10-2025
ਸੁਜਾਨਪੁਰ, 21 ਅਕਤੂਬਰ (ਜਗਦੀਪ ਸਿੰਘ)-ਲਾਈਨਜ਼ ਕਲੱਬ ਸੁਜਾਨਪੁਰ ਹਰਮਨ ਵਲੋਂ ਪ੍ਰਧਾਨ ਵਿਨੋਦ ਮਹਾਜਨ ਦੀ ਦੇਖ ਰੇਖ ਹੇਠ ਕੁਸ਼ਟ ਆਸ਼ਰਮ ਦੀਨਾਨਗਰ ਵਿਖੇ ਇਕ ਪ੍ਰੋਜੈਕਟ ਕੀਤਾ ਗਿਆ | ਜਿਸ ਤਹਿਤ ਪ੍ਰੋਜੈਕਟ ਚੇਅਰਮੈਨ ਲਾਈਨ ਰਕੇਸ਼ ਸ਼ਰਮਾ ਵਲੋਂ ਕੁਝ ਆਸ਼ਰਮ ਵਿਖੇ ਰਹਿ ਰਹੇ ਪਰਿਵਾਰਾਂ ਦੀ ਸਹਾਇਤਾ ਲਈ ਰਾਸ਼ਨ ਦਿੱਤਾ ਗਿਆ | ਇਹ ਪ੍ਰੋਜੈਕਟ ਉਨ੍ਹਾਂ ਨੇ ਆਪਣੇ 70ਵੇਂ ਜਨਮ ਦਿਨ 'ਤੇ ਕੀਤਾ ਗਿਆ | ਪ੍ਰਧਾਨ ਵਿਨੋਦ ਮਹਾਜਨ ਤੇ ਰਕੇਸ਼ ਸ਼ਰਮਾ ਨੇ ਕਿਹਾ ਕਿ ਸਾਨੂੰ ਜ਼ਰੂਰਤਮੰਦਾਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ ਤੇ ਹਰ ਇਕ ਨੂੰ ਚਾਹੀਦਾ ਹੈ ਕਿ ਉਹ ਆਪਣਾ ਜਨਮ ਦਿਨ ਜੇਕਰ ਮਨਾਉਂਦੇ ਹਨ ਤਾਂ ਇਸੇ ਤਰ੍ਹਾਂ ਜ਼ਰੂਰਤਮੰਦਾਂ ਦੀ ਸੇਵਾ ਕਰਕੇ ਮਨਾਉਣਾ ਚਾਹੀਦਾ ਹੈ | ਲਾਈਨ ਅਜੇ ਮਹਾਜਨ ਡੀ.ਸੀ.ਐਸ. ਐਡਮਿਨ ਨੇ ਕਿਹਾ ਕਿ ਲਾਇਸ ਕਲੱਬ ਇੰਟਰਨੈਸ਼ਨਲ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਿਚ ਤੱਤਪਰ ਰਹਿੰਦਾ ਹੈ ਤੇ ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਦੇ ਬੈਨਰ ਹੇਠ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕੰਮ ਹਮੇਸ਼ਾ ਕਰਦਾ ਰਹਿੰਦਾ ਹੈ | ਇਸ ਮੌਕੇ ਕਲੱਬ ਦੇ ਸੈਕਟਰੀ ਵਿਕਾਸ ਦੀਪ ਸੈਣੀ, ਸੁਰਿੰਦਰ ਧੀਮਾਨ, ਸੁਭਾਸ਼ ਅਬਰੋਲ, ਸਤੀਸ਼ ਸ਼ਰਮਾ ਅਤੇ ਕਲੱਬ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਆਰੀਆ ਮਹਿਲਾ ਕਾਲਜ ਵਿਖੇ ਦੀਵਾਲੀ ਮੌਕੇ ਸਮਾਗਮ <br/> ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਵਲੋਂ ਫਰੈਸ਼ਰ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।