07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਆਰੀਆ ਮਹਿਲਾ ਕਾਲਜ ਵਿਖੇ ਦੀਵਾਲੀ ਮੌਕੇ ਸਮਾਗਮ <br/>

ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ ਪਿ੍ੰਸੀਪਲ ਡਾ. ਗੁਰਮੀਤ ਕੌਰ ਤੇ ਮਹਿਮਾਨ | ਤਸਵੀਰ: ਸੰਧੂ <br/> 22-10-2025
ਪਠਾਨਕੋਟ, 21 ਮਈ (ਸੰਧੂ)-ਆਰੀਆ ਮਹਿਲਾ ਕਾਲਜ ਨੇ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਇਕ ਕਲੀਨ ਦੀਵਾਲੀ, ਹਰੀ ਦੀਵਾਲੀ ਸਮਾਗਮ ਦਾ ਆਯੋਜਨ ਕੀਤਾ | ਮੁੱਖ ਮਹਿਮਾਨ ਵਜੋਂ ਕਮਲਾ ਗੁਪਤਾ, ਮੈਨੇਜਰ ਰਸ਼ਮੀ ਆਹਲੂਵਾਲੀਆ ਤੇ ਅਨੂ ਮਹਾਜਨ ਨੇ ਸ਼ਿਰਕਤ ਕੀਤੀ | ਇਸ ਦੀਵਾਲੀ ਦੇ ਜਸ਼ਨ ਲਈ ਪੂਰੇ ਕਾਲਜ ਕੈਂਪਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ | ਸਮਾਗਮ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਮੰਗਲ ਆਰਤੀ ਦੇ ਗਾਇਣ ਨਾਲ ਹੋਈ | ਇਸ ਤੋਂ ਬਾਅਦ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਮਹਿਮਾਨਾਂ ਦੇ ਨਾਲ ਸਾਰੇ ਸਟਾਲਾਂ ਦਾ ਦੌਰਾ ਕੀਤਾ ਤੇ ਬੱਚਿਆਂ ਦੇ ਹੱਥ ਨਾਲ ਬਣੇ ਦੀਵੇ, ਵੰਦਨਾਵਰ, ਮੋਮਬੱਤੀਆਂ, ਦੀਵਾਲੀ ਕਾਰਡ, ਚਾਰ-ਮੂੰਹ ਵਾਲੇ ਦੀਵੇ, ਲਾਡੀਆਂ, ਥਾਲੀ ਸਜਾਵਟ, ਫੈਸਟੂਨ, ਸੈਲਫੀ ਸਟੈਂਡ, ਬੈਗ ਤੇ ਗਹਿਣਿਆਂ ਦੀ ਪ੍ਰਸ਼ੰਸਾ ਕੀਤੀ | ਸਾਰਿਆਂ ਨੇ ਖ਼ਰੀਦਦਾਰੀ ਦਾ ਆਨੰਦ ਮਾਣਿਆ ਤੇ ਹਰ ਕੋਈ ਇਸ ਪ੍ਰੋਗਰਾਮ ਨੂੰ ਦੇਖ ਕੇ ਖ਼ੁਸ਼ ਹੋਇਆ | ਮਹਿਮਾਨਾਂ ਨੇ ਟੀਮ ਤੇ ਵਿਦਿਆਰਥੀਆਂ ਦੀ ਉਨ੍ਹਾਂ ਦੇ ਕੰਮ ਲਈ ਪ੍ਰਸ਼ੰਸਾ ਕੀਤੀ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਮਹਿਮਾਨਾਂ ਦਾ ਉਨ੍ਹਾਂ ਦੀ ਮੌਜੂਦਗੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਮੱਦੇਨਜ਼ਰ, ਹਰੀ ਦੀਵਾਲੀ ਆਪਣੇ ਆਪ ਵਿਚ ਬ੍ਰਹਮ ਹੈ | ਇਹ ਪ੍ਰਦੂਸ਼ਣ ਮੁਕਤ ਦੀਵਾਲੀ ਪੂਰੀ ਤਰ੍ਹਾਂ ਮਨਾਈ ਜਾ ਸਕਦੀ ਹੈ | ਇਹ ਕੁਦਰਤੀ ਸੰਭਾਲ ਵਿਚ ਯੋਗਦਾਨ ਪਾਵੇਗਾ ਅਤੇ ਦੂਜਿਆਂ ਨੂੰ ਪ੍ਰੇਰਿਤ ਕਰੇਗਾ | ਮਹਿਮਾਨਾਂ ਨੇ ਦੀਵਾਲੀ ਦੇ ਮੌਕੇ ਸਟਾਫ਼ ਨੂੰ ਤੋਹਫ਼ੇ ਵੀ ਵੰਡੇ ਅਤੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ |

ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ ਬੰਦੀ ਛੋੜ ਦਿਵਸ ਮਨਾਇਆ <br/> ਅਗਲੀ ਖ਼ਬਰ ਲਾਈਨਜ਼ ਕਲੱਬ ਸੁਜਾਨਪੁਰ ਹਰਮਨ ਵਲੋਂ ਕੁਸ਼ਟ ਆਸ਼ਰਮ ਵਿਖੇ ਰਹਿ ਰਹੇ ਪਰਿਵਾਰਾਂ ਨੂੰ ਰਾਸ਼ਨ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।