16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਕੌੜਾ ਨੇੜੇ ਟੁੱਟੀ ਧੁੱਸੀ ਬੰਨ੍ਹਣ ਦਾ ਕੰਮ ਆਰੰਭ <br/>

ਧੁੱਸੀ ਬੰਨ੍ਹ ਤੇ ਰੁੜ੍ਹ ਗਈ ਸੜਕ ਦੀ ਤਸਵੀਰ | ਤਸਵੀਰ : ਪ੍ਰੋ: ਬਲਬੀਰ ਸਿੰਘ ਕੋਲਾ <br/> 03-09-2025
ਬਹਿਰਾਮਪੁਰ, 2 ਸਤੰਬਰ (ਪ੍ਰੋ: ਬਲਬੀਰ ਸਿੰਘ ਕੋਲਾ)-ਮਰਾੜਾ ਤੋਂ ਮਕੌੜਾ ਤੇ ਦਰਿਆ ਰਾਵੀ ਦੇ ਪਤਨ ਮਕੌੜਾ ਨੰੂ ਜਾਣ ਵਾਲੀ ਸੜਕ ਦੇ ਨਾਲ ਵਾਲਾ ਧੁੱਸੀ ਬੰਨ੍ਹ ਜੋ ਪਾਣੀ ਦੀ ਮਾਰ ਨਾਲ ਰੁੜ੍ਹ ਗਿਆ ਸੀ, ਉਸ ਨੰੂ ਮੁੜ ਤੋਂ ਬੰਨ੍ਹਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ | ਰਾਵੀ ਦਰਿਆ ਦਾ ਪਾਣੀ ਚੜ੍ਹਨ ਕਰਕੇ ਧੁੱਸੀ ਮਰਾੜਾ ਤੋਂ ਮਕੌੜਾ ਜਾਣ ਵਾਲੀ ਸੜਕ 'ਤੇ ਜੰਡਾ ਵਾਲੇ ਪੀਰ ਦੀ ਜਗਾ ਨੇੜੇ ਧੁੱਸੀ ਬੰਨ੍ਹ 'ਤੇ ਵੱਡਾ ਖੋਰਾ ਲੱਗਣ ਕਰਕੇ ਪਿੰਡ ਨਵੀਂ ਆਬਾਦੀ ਚੰਡੀਗੜ੍ਹ ਨੰੂ ਵੱਡੀ ਮਾਰ ਪਈ ਸੀ ਤੇ ਇਹੋ ਪਾਣੀ ਅੱਗੇ ਜੋਗਰ ਤੇ ਨੀਵੇਂ ਧਕਾਲੇ ਪਿੰਡ ਨੰੂ ਜਾ ਲੱਗਾ ਸੀ | ਧੁੱਸੀ ਬੰਨ੍ਹ ਨੰੂ ਬੰਨ੍ਹਣ ਦਾ ਕੰਮ ਕੱਲ੍ਹ ਸ਼ੁਰੂ ਹੋਇਆ ਸੀ | ਪਰ ਰਾਤ ਨੰੂ ਸ਼ੁਰੂ ਹੋਈ ਬਾਰਸ਼ ਤੇ ਦਿਨ ਸਮੇਂ ਵੀ ਮੀਂਹ ਪੈਣ ਨਾਲ ਬੰਨ੍ਹ 'ਤੇ ਮਿੱਟੀ ਪਾ ਕੇ ਲੱਗੇ ਖੋਰੇ ਨੰੂ ਭਰਨ ਦਾ ਕੰਮ ਨਹੀਂ ਚੱਲਿਆ | ਮੀਂਹ ਦਾ ਪਾਣੀ ਉੱਤਰਨ 'ਤੇ ਟੁੱਟੀਆਂ ਸੜਕਾਂ ਸਾਹਮਣੇ ਆ ਰਹੀਆਂ ਹਨ | ਝਬਕਰਾ ਤੋਂ ਮਕੌੜਾ ਨੰੂ ਜਾਣ ਵਾਲੀ ਸੜਕ ਪਾਣੀ ਦੇ ਵਹਾਅ ਨਾਲ ਰੁੜ੍ਹਨ ਕਾਰਨ ਮਕੌੜਾ ਨੰੂ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਸੀ |

ਪਿਛਲੀ ਖ਼ਬਰ ਸੀਵਰੇਜ ਬੰਦ ਹੋਣ ਕਰਕੇ ਭਾਈ ਲਾਲੋ ਚੌਕ ਤੋਂ ਹਨੰੂਮਾਨ ਚੌਕ ਤੱਕ ਮੁੱਖ ਸੜਕ 'ਤੇ ਭਰਿਆ ਪਾਣੀ <br/> ਅਗਲੀ ਖ਼ਬਰ ਸਰਕਾਰੀ ਸਕੂਲ ਦਤਿਆਲ ਨੇ ਹੜ੍ਹ ਪੀੜਤ ਲੋਕਾਂ ਦੀ ਕੀਤੀ 50 ਹਜ਼ਾਰ ਦੀ ਮਦਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।