16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੀਵਰੇਜ ਬੰਦ ਹੋਣ ਕਰਕੇ ਭਾਈ ਲਾਲੋ ਚੌਕ ਤੋਂ ਹਨੰੂਮਾਨ ਚੌਕ ਤੱਕ ਮੁੱਖ ਸੜਕ 'ਤੇ ਭਰਿਆ ਪਾਣੀ <br/>

ਗੁਰਦਾਸਪੁਰ ਸ਼ਹਿਰ ਦੀ ਤਿੱਬੜੀ ਰੋਡ 'ਤੇ ਹਨੰੂਮਾਨ ਚੌਕ ਤੋਂ ਭਾਈ ਲਾਲੋ ਚੌਕ ਨੰੂ ਜਾਂਦੀ ਸੜਕ 'ਤੇ ਇਕੱਠਾ ਹੋਇਆ ਪਾਣੀ | ਤਸਵੀਰਾਂ: ਵਿਸ਼ਾਲ ਮੁੰਨਾ <br/> 03-09-2025
ਗੁਰਦਾਸਪੁਰ, 2 ਸਤੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੀ ਭਾਈ ਲਾਲੋ ਚੌਕ ਤੋਂ ਹਨੰੂਮਾਨ ਚੌਕ ਤੱਕ ਸੜਕ 'ਤੇ ਸੀਵਰੇਜ ਬੰਦ ਹੋਣ ਕਰਕੇ ਸਾਰਾ ਪਾਣੀ ਸੜਕ 'ਤੇ ਇਕੱਠਾ ਹੋ ਗਿਆ ਹੈ | ਜਿਸ ਕਰਕੇ ਲੋਕਾਂ ਨੰੂ ਕਈ ਦਹਾਕਿਆਂ ਤੋਂ ਇਸ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੇ | ਦੁਕਾਨਾਂ ਅੱਗੇ ਪਾਣੀ ਖੜ੍ਹਾ ਰਹਿਣ ਕਾਰਨ ਲੋਕਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ | ਜਾਣਕਾਰੀ ਦਿੰਦੇ ਹੋਏ ਡਾ: ਮਨਮੋਹਨ ਸਿੰਘ ਭਾਗੋਵਾਲੀਆ, ਸਮਾਜ ਸੇਵਕ ਰਵਿੰਦਰ ਖੰਨਾ ਨੇ ਦੱਸਿਆ ਕਿ ਸ਼ਹਿਰ ਦੇ ਸੀਵਰੇਜ ਬੰਦ ਹੋਣ ਕਾਰਨ ਇਹ ਸਮੱਸਿਆ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ, ਜਿਸ ਦੇ ਹੱਲ ਲਈ ਰਾਹ ਪੱਧਰਾ ਨਹੀਂ ਹੋ ਰਿਹਾ | ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਨਾਲ ਸ਼ਹਿਰ ਅੰਦਰ ਨੀਵੇਂ ਇਲਾਕਿਆਂ ਵਿਚ ਕਈ ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਹੈ | ਜਿਸ ਕਰਕੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸੀਵਰੇਜ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਈ ਵਾਰ ਮੁਹੱਲਿਆਂ ਦਾ ਦੌਰਾ ਕਰਨ ਦੇ ਬਾਵਜੂਦ ਵੀ ਹੱਲ ਨਹੀਂ ਹੋਇਆ ਹੈ | ਜਿਸ ਕਰਕੇ ਸ਼ਹਿਰ ਵਾਸੀ ਨਿਰਾਸ਼ਾ ਦੇ ਆਲਮ ਵਿਚ ਡੁੱਬੇ ਹਨ | ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਪੈਣ ਕਰਕੇ ਹਾਲ ਹੀ ਵਿਚ ਬਣੀਆਂ ਸੜਕਾਂ ਵਿਚ ਟੋਏ ਪੈ ਗਏ ਹਨ, ਜਿਨ੍ਹਾਂ 'ਚ ਪਾਣੀ ਇਕੱਠਾ ਹੋਣ ਕਰਕੇ ਲੋਕਾਂ ਨੰੂ ਲੰਘਣਾ ਔਖਾ ਹੋਇਆ ਪਿਆ ਹੈ | ਜਿਸ ਕਰਕੇ ਲੋਕਾਂ ਨੰੂ ਸੱਟ ਲੱਗਣ ਦਾ ਖ਼ਤਰਾ ਰਹਿੰਦਾ ਹੈ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਦੇ ਬੰਦ ਪਏ ਸੀਵਰੇਜ ਨੰੂ ਖੁਲ੍ਹਵਾ ਕੇ ਪਾਣੀ ਦੇ ਨਿਕਾਸ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੰੂ ਲੰਘਣ ਵਿਚ ਮੁਸ਼ਕਿਲ ਪੇਸ਼ ਨਾ ਆਵੇ |

ਪਿਛਲੀ ਖ਼ਬਰ ਭਗਤ ਕਬੀਰ ਦੇ ਭਵਨ ਨੂੰ ਪ੍ਰਸ਼ਾਸਨ ਵਲੋਂ ਤੋੜਨ ਸੰਬੰਧੀ ਕਬੀਰ ਪੰਥੀ ਭਾਈਚਾਰੇ ਨੇ ਕੀਤੀ ਰੋਸ ਵਜੋਂ ਮੀਟਿੰਗ ਅਗਲੀ ਖ਼ਬਰ ਮਕੌੜਾ ਨੇੜੇ ਟੁੱਟੀ ਧੁੱਸੀ ਬੰਨ੍ਹਣ ਦਾ ਕੰਮ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।