16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਰਕਾਰੀ ਸਕੂਲ ਦਤਿਆਲ ਨੇ ਹੜ੍ਹ ਪੀੜਤ ਲੋਕਾਂ ਦੀ ਕੀਤੀ 50 ਹਜ਼ਾਰ ਦੀ ਮਦਦ <br/>

ਹੜ੍ਹ ਪੀੜਤ ਲੋਕਾਂ ਨੰੂ ਸਹਾਇਤਾ ਰਾਸ਼ੀ ਦੇਣ ਮੌਕੇ ਸਰਕਾਰੀ ਸਕੂਲ ਦਤਿਆਲ ਫਿਰੋਜ਼ਾ ਦੇ ਅਧਿਆਪਕ | ਤਸਵੀਰ: ਰਕੇਸ਼ ਸ਼ਰਮਾ <br/> 03-09-2025
ਬਮਿਆਲ, 2 ਸਤੰਬਰ (ਰਕੇਸ਼ ਸ਼ਰਮਾ)-ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ 'ਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ | ਜਿਸ ਕਾਰਨ ਸਰਹੱਦੀ ਪਿੰਡਾਂ ਮੱਖਣਪੁਰ, ਮਜੀਰੀ, ਫਰਵਾਲ ਤੇ ਤਾਸ਼ ਵਿਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਦੁੱਖ ਝੱਲਣਾ ਪਿਆ ਹੈ | ਇਸ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ ਸਾਂਝਾ ਕਰਨ ਤੇ ਉਨ੍ਹਾਂ ਦੀ ਮਦਦ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫ਼ਿਰੋਜ਼ਾ ਦੇ ਅਧਿਆਪਕ ਕੁਲਵਿੰਦਰ ਸਿੰਘ, ਅੰਸ਼ੁਲ ਸਲਾਰੀਆ, ਰਾਜ ਕੁਮਾਰ, ਹਰਜਿੰਦਰ ਕੁਮਾਰ, ਮੋਹਿਤ ਤੁਲੀ, ਗੁਰਮੀਤ ਸਿੰਘ ਨੇ ਮੱਖਣਪੁਰ ਪਿੰਡ ਪਹੁੰਚ ਕੇ ਹੜ੍ਹ ਪੀੜਤਾਂ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਕੇ ਸਮਾਜ ਭਲਾਈ ਦੀ ਮਿਸਾਲ ਕਾਇਮ ਕੀਤੀ |

ਪਿਛਲੀ ਖ਼ਬਰ ਮਕੌੜਾ ਨੇੜੇ ਟੁੱਟੀ ਧੁੱਸੀ ਬੰਨ੍ਹਣ ਦਾ ਕੰਮ ਆਰੰਭ <br/> ਅਗਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਵੈਲਫੇਅਰ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।