28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਾਂਗਰਸ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਅਜੀਤ ਡੈਸਕ 10-12-2025
ਮੰਡੀ ਗੋਬਿੰਦਗੜ੍ਹ, 9 ਦਸੰਬਰ (ਇਕਬਾਲਦੀਪ ਸੰਧੂ)-ਪੰਜਾਬ ਦੇ ਹਾਲਤ ਇਹ ਹਨ ਕਿ ਲੋਕਾਂ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਕਈ ਢੰਗ ਤਰੀਕੇ ਅਪਣਾਏ ਜਾ ਰਹੇ ਹਨ, ਜਿਸ ਤੋਂ 'ਆਪ' ਸਰਕਾਰ ਦੀ ਬੁਖ਼ਲਾਹਟ ਸਾਫ਼ ਝਲਕ ਰਹੀ ਹੈ |
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਫ਼ਤਹਿਗੜ੍ਹ ਨਿਉਆਂ, ਲੋਹਾਰਮਾਜਰਾ, ਡਡਹੇੜੀ ,ਕੋਟਲਾ, ਮੁਗਲ ਮਾਜਰਾ, ਬਦੀਨਪੁਰ, ਲਾਡਪੁਰ, ਤੂਰਾਂ ਦੇ ਦੌਰੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਜੱਲੋਵਾਲ ਵਿਖੇ ਜ਼ਿਲ੍ਹਾ ਪ੍ਰੀਸ਼ਦ ਜੋਨ ਸੌਂਟੀ ਦੇ ਉਮੀਦਵਾਰ ਹਰਦੀਪ ਕੌਰ ਸੌਂਟੀ ਪਤਨੀ ਸਾਬਕਾ ਸਰਪੰਚ ਜਗਜੀਤ ਸਿੰਘ ਦੀਸ਼ਾ, ਬਲਾਕ ਸੰਮਤੀ ਜੋਨ ਫ਼ਤਹਿਗੜ੍ਹ ਨਿਊਆਂ ਤੋਂ ਉਮੀਦਵਾਰ ਗਗਨਦੀਪ ਸਿੰਘ ਦੇ ਹੱਕ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਦੱਤਾ, ਨੀਲਮ ਰਾਣੀ, ਸ਼ਸ਼ੀ ਸ਼ਰਮਾ, ਰਾਜਿੰਦਰ ਬਿੱਟੂ, ਰਣਜੀਤ ਸਿੰਘ ਅੰਬੇਮਾਜਰਾ, ਕਮਲਜੀਤ ਸਿੰਘ, ਨਵਦੀਪ ਸਿੰਘ ਰਾਮਗੜ•ੀਆ, ਜਗਮੀਤ ਸਿੰਘ ਬਾਵਾ, ਆਨੰਦ ਪਨੇਸਰ, ਪੂਨਮ ਗੋਸਾਂਈ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੂਨੀਵਰਸਿਟੀ ਦੀ ਖੋਜ-ਪੱਤਰਿਕਾ 'ਦ ਜਰਨਲ ਆਫ਼ ਰਿਲੀਜਨ ਐਂਡ ਸਿੱਖ ਸਟੱਡੀਜ਼' ਨੇ ਵਿਸ਼ਵ ਅਕਾਦਮਿਕ ਜਗਤ 'ਚ ਬਣਾਈ ਵਿਲੱਖਣ... ਅਗਲੀ ਖ਼ਬਰ ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹੇ ਦੇ ਅਧਿਆਪਕਾਂ ਦਾ ਟੀਚਰ ਫੈਸਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।