ਅਧਿਆਪਕ ਮੇਲੇ 'ਚ ਮਹਿੰਦਰ ਗੰਜ ਸਕੂਲ ਦੇ ਅਧਿਆਪਕ ਛਾਏ
ਅਜੀਤ ਡੈਸਕ
05-12-2025
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਪੂਨਮ ਕੁਮਾਰੀ ਨੇ ਦੱਸਿਆ ਕਿ ਸਕੂਲ ਵਿਚ ਅਧਿਆਪਕ ਫੈਸਟ ਕਰਵਾਇਆ ਗਿਆ ਜਿਸ ਵਿਚ ਅੱਧਾ ਦਰਜਨ ਦੇ ਸਕੂਲਾਂ ਅਧਿਆਪਕਾਂ ਨੇ ਭਾਗ ਲਿਆ ਜਿਸ ਵਿਚ ਅਧਿਆਪਕਾ ਨੂੰ ਕਰੇਇਟੀਵਿਟੀ, ਆਈ.ਟੀ. ਟੂਲਜ ਅਤੇ ਟੈਕਨਾਲੋਜੀ ਦੀ ਵਰਤੋਂ, ਮਾਈਕਰੋ ਟੀਚਿੰਗ, ਰੀਕਰੀਏਸ਼ਨਲ ਐਕਟੀਵਿਟੀਜ਼, ਭਾਰਤੀ ਸੰਸਕਿ੍ਤੀ ਅਤੇ ਹੋਰ ਵਿਸ਼ਿਆਂ ਦੇ ਸੰਬੰਧ ਵਿਚ ਅਧਿਆਪਕਾਂ ਨੇ ਭਾਸ਼ਨ ਦਿੱਤੇ | ਇਸ ਮੌਕੇ ਜੱਜ ਦੀ ਭੂਮੀਕਾ ਰਚਨਾ ਸ਼ਰਮਾ, ਰਸ਼ਮੀ ਨੇ ਨਿਭਾਈ | ਇਸ ਅਧਿਆਪਕ ਮੇਲੇ ਵਿਚ ਮਹਿੰਜਰ ਗੰਜ ਸਕੁੂਲ ਦੇ ਛੇ ਅਧਿਆਪਕਾ ਨੇ ਭਾਗ ਜਿਨ੍ਹਾਂ 'ਚੋਂ ਪੰਜਾਂ ਨੇ ਵੱਖ-ਵੱਖ ਮੱਲਾਂ ਮਾਰੀਆਂ ਤੇ ਚਾਰ ਅਧਿਆਪਕਾਂ ਲੈਕ. ਕਮਰਸ ਪਾਰੁਲ, ਲੈਕ. ਨਵਦੀਪ ਕੁਮਾਰ, ਪੰਕਜ ਸ਼ਰਮਾ, ਸ਼ਿਲਕੀ ਮੈਨੀ ਨੇ ਪਹਿਲੀ ਤੇ ਲੈਕ. ਰੇਨੂੰ ਬਾਲਾ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ | ਇਸ ਮੌਕੇ ਸਕੂਲ ਵਲੋਂ ਮੱਲਾਂ ਮਾਰਨ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਅਸ਼ਵਿੰਦਰ ਕੌਰ, ਰਵਨੀਤ ਕੌਰ, ਰੇਖਾ ਸ਼ਰਮਾ, ਨੀਰਜ ਸ਼ਰਮਾ, ਸਮਰਿੱਧੀ ਖੁਲਰ, ਸੋਨੀਆ ਕੁਮਾਰ, ਸੀਮਾ ਆਰੀਆ ਤੇ ਹੋਰ ਅਧਿਆਪਕ ਹਾਜ਼ਰ ਸਨ |