13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਾਣੀ ਦੀਆਂ ਟੈਂਕੀਆਂ ਵਿਚ ਪਾਉਣ ਵਾਲੀ ਦਵਾਈ ਵੰਡੀ

ਅਜੀਤ ਡੈਸਕ 22-10-2025
ਮੰਡੀ ਗੋਬਿੰਦਗੜ੍ਹ, 21 ਅਕਤੂਬਰ (ਰਾਜੇਸ਼ ਸ਼ਰਮਾ)-ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਡਡਹੇੜੀ ਵਲੋਂ ਸਮਾਜਿਕ ਭਲਾਈ ਲਈ ਆਰੰਭੇ ਯਤਨਾਂ ਤਹਿਤ ਲੋਕਾਂ ਨੂੰ ਪੀਣ ਵਾਲੇ ਪਾਣੀ ਵਾਲੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਪਾਣੀ ਦੀਆਂ ਟੈਂਕੀਆਂ ਵਿਚ ਪਾਉਣ ਵਾਲੀ ਕਲੋਰੀਨ ਦਵਾਈ ਵੰਡੀ ਗਈ | ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਤੇ ਸਿਹਤ ਦਾ ਧਿਆਨ ਰੱਖਣਾ ਸਾਡਾ ਫ਼ਰਜ਼ ਹੈ | ਇੱਥੇ ਜ਼ਿਕਰਯੋਗ ਹੈ ਕਿ ਕਲੱਬ ਹਮੇਸ਼ਾ ਮੁਸ਼ਕਿਲਾਂ ਮੌਕੇ ਜਨਤਾ ਨਾਲ ਮੋਢੇ ਨਾਲ ਮੋਢਾ ਦੇ ਕੇ ਸਿਹਤ ਵਿਭਾਗ ਦਾ ਸਹਿਯੋਗੀ ਬਣ ਕੇ ਅਜਿਹੇ ਮਨੁੱਖਤਾ ਪੱਖੀ ਕਾਰਜ ਕਰ ਰਿਹਾ ਹੈ | ਇਸ ਮੌਕੇ 'ਤੇ ਬਲਵਿੰਦਰ ਸਿੰਘ ਖਾਲਸਾ, ਜਸਮੇਲ ਸਿੰਘ, ਬਲਦੀਪ ਸਿੰਘ ਸੰਧੂ, ਪ੍ਰਦੀਪ ਸਿੰਘ ਗਰੇਵਾਲ, ਮਾਸਟਰ ਹਾਕਮ ਸਿੰਘ, ਮੇਜਰ ਸਿੰਘ, ਮਾਸਟਰ ਗੁਰਤੇਜ ਸਿੰਘ ਗਰੇਵਾਲ, ਪਰਗਟ ਸਿੰਘ, ਕੰਵਲਜੀਤ ਸਿੰਘ ਕਾਕਾ ਅਤੇ ਹੋਰ ਸਮਾਜ ਸੇਵੀ ਨੌਜਵਾਨ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਜਾਗਿ੍ਤੀ ਵੈੱਲਫੇਅਰ ਸੁਸਾਇਟੀ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕੌਮੀ ਪੁਲਿਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।