30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਸ਼ਵ ਯੂਨੀਵਰਸਿਟੀ ਦੀ ਅਮਨਦੀਪ ਕੌਰ ਦੀ ਇੰਡੀਆ ਰਗਬੀ ਟੀਮ 'ਚ ਹੋਈ ਚੋਣ

ਅਜੀਤ ਡੈਸਕ 25-09-2025
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਚੀਨ ਵਿਚ ਹੋਣ ਵਾਲੀ ਏਸ਼ੀਆਈ ਰਗਬੀ ਚੈਂਪੀਅਨਸ਼ਿਪ ਲਈ ਇੰਡੀਆ ਟੀਮ ਵਿਚ ਚੋਣ ਹੋਈ ਹੈ | ਇਹ ਪਹਿਲੀ ਵਾਰ ਹੈ ਕਿ ਪੂਰੇ ਪੰਜਾਬ 'ਚੋਂ ਕਿਸੇ ਵੀ ਖਿਡਾਰਨ ਨੇ ਇੰਡੀਆ ਰਗਬੀ ਟੀਮ ਵਿਚ ਆਪਣੀ ਥਾਂ ਬਣਾਈ ਹੈ | ਅਮਨਦੀਪ ਨੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਐਥਲੈਟਿਕਸ ਨਾਲ ਕੀਤੀ ਸੀ, ਜਿੱਥੇ ਉਸ ਨੇ ਜੈਵਲਿਨ ਥਰੋਅ ਰਾਹੀਂ ਆਪਣੀ ਤਾਕਤ ਤੇ ਫੁਰਤੀ ਨੂੰ ਨਿਖਾਰਿਆ | ਬਾਅਦ ਵਿਚ ਰਗਬੀ ਵੱਲ ਰੁਝਾਨ ਕੀਤਾ ਅਤੇ ਕੌਮੀ ਖੇਡਾਂ ਤੋਂ ਲੈ ਕੇ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਤੱਕ ਕਈ ਵਾਰ ਆਪਣੀ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ | ਹੁਣ ਉਸ ਦੀ ਚੋਣ ਏਸ਼ੀਆਈ ਪੱਧਰ 'ਤੇ ਹੋਣਾ ਨਾ ਸਿਰਫ਼ ਉਸ ਲਈ ਸਨਮਾਨ ਹੈ, ਸਗੋਂ ਯੂਨੀਵਰਸਿਟੀ ਤੇ ਪੰਜਾਬ ਲਈ ਵੀ ਮਾਣ ਦਾ ਪਲ ਹੈ | ਇਸ ਮਹੱਤਵਪੂਰਨ ਪ੍ਰਾਪਤੀ 'ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਕਿਹਾ ਕਿ ਅਮਨਦੀਪ ਕੌਰ ਦੀ ਸਫ਼ਲਤਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਛੁਪੀ ਪ੍ਰਤਿਭਾ ਅਤੇ ਸੰਭਾਵਨਾਵਾਂ ਦਾ ਪ੍ਰਤੀਕ ਹੈ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਹਮੇਸ਼ਾ ਤੋਂ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਖੇਡ ਖੇਤਰ ਦੋਵਾਂ ਵਿਚ ਉੱਚ ਪੱਧਰ ਦੀ ਸਿੱਖਿਆ ਅਤੇ ਸਹੂਲਤਾਂ ਪ੍ਰਦਾਨ ਕਰਦੀ ਆਈ ਹੈ | ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਬਲਕਿ ਇਹ ਜੀਵਨ ਵਿਚ ਅਨੁਸ਼ਾਸਨ, ਸਬਰ, ਹਿੰਮਤ ਅਤੇ ਟੀਮ ਸਪਿਰਿਟ ਪੈਦਾ ਕਰਦੀਆਂ ਹਨ | ਉਨ੍ਹਾਂ ਅਮਨਦੀਪ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਸ ਦੀ ਇਹ ਯਾਤਰਾ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ |
ਪਿਛਲੀ ਖ਼ਬਰ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਸ੍ਰੀ ਬਾਬਾ ਲਾਲ ਦਿਆਲ ਮੰਦਰ ਵਿਖੇ ਮਾਸਿਕ ਦੂਜ ਦਾ ਤਿਉਹਾਰ ਕੀਰਤਨ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।