14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕੇਂਦਰ ਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਡਟ ਕੇ ਵਿਰੋਧ ਕਰੇਗਾ ਮੋਰਚਾ -ਰਾਣਾ ਕਰਨ ਸਿੰਘ <br/>

ਅਜੀਤ ਡੈਸਕ 29-12-2025
ਬਲਾਚੌਰ, 28 ਦਸੰਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਸਾਂਝਾ ਕਿਸਾਨ-ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਇਕਾਈ ਬਲਾਚੌਰ ਦੀ ਮੀਟਿੰਗ ਤਹਿਸੀਲ ਪ੍ਰਧਾਨ ਸਾਥੀ ਸਤਪਾਲ ਸਾਰੋਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਸਬੰਧੀ ਗੱਲਬਾਤ ਕਰਦੇ ਹੋਏ ਸੂਬਾਈ ਜਨਰਲ ਸਕੱਤਰ ਰਾਣਾ ਕਰਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਬਿਜਲੀ ਸੋਧ ਬਿਲ 2025, ਬੀਜ ਬਿੱਲ, ਮਜ਼ਦੂਰਾਂ ਲਈ ਬਣੇ ਚਾਰ ਨਵੇਂ ਕੋਡਾਂ ਅਤੇ ਮਨਰੇਗਾ ਕਾਨੂੰਨ ਨੂੰ ਸਮਾਪਤ ਕਰਨ ਬਾਰੇ ਚਰਚਾ ਹੋਈ | ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਦੇ ਹਰ ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਫੈਸਲਿਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਵੱਡੀ ਜਨਤਕ ਲਹਿਰ ਲਈ ਲਾਮਬੰਦੀ ਤੁਰੰਤ ਸ਼ੁਰੂ ਕੀਤੀ ਜਾਵੇਗੀ | ਸਾਥੀ ਰਾਣਾ ਨੇ ਅੱਗੇ ਦੱਸਿਆ ਕਿ ਭਾਈ ਲਾਲੋਆਂ ਦੀ ਜਮਾਤ 'ਤੇ ਲਗਾਤਾਰ ਕੇਂਦਰ ਸਰਕਾਰ ਕਾਰਪੋਰੇਟ ਨਾਲ ਮਿਲ ਕੇ ਤੇਜ ਹਮਲੇ ਕਰ ਰਹੀ ਹੈ | ਮੀਟਿੰਗ ਨੇ ਜਨਵਰੀ ਵਿੱਚ ਜ਼ਿਲ੍ਹਾ ਪੱਧਰੀ ਧਰਨਿਆ ਅਤੇ 12 ਫਰਵਰੀ ਦੀ ਦੇਸ਼ ਵਿਆਪੀ ਆਮ ਹੜਤਾਲ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ | ਮੀਟਿੰਗ ਨੇ ਪਿੰਡਾਂ ਵਿੱਚ ਮਨਰੇਗਾ ਅਧਿਕਾਰ ਅੰਦੋਲਨ ਦੀ ਅਗਵਾਈ ਹੇਠ ਸਾੜੇ ਜਾ ਰਹੇ ਕੇਂਦਰ ਸਰਕਾਰ ਦੇ ਪੁਤਲਿਆਂ 'ਤੇ ਤਸੱਲੀ ਪ੍ਰਗਟ ਕੀਤੀ | ਇਹ ਵੀ ਫੈਸਲਾ ਹੋਇਆ ਕਿ ਪੁਤਲੇ ਸਾੜਨ ਦਾ ਪ੍ਰੋਗਰਾਮ 2 ਜਨਵਰੀ ਤੱਕ ਜਾਰੀ ਰਹੇਗਾ ਅਤੇ 3 ਜਨਵਰੀ ਨੂੰ ਹਲਕਾ ਬਲਾਚੌਰ ਅਤੇ 6 ਜਨਵਰੀ ਨੂੰ ਹਲਕਾ ਨਵਾਂਸ਼ਹਿਰ ਦੇ ਪਿੰਡਾਂ ਵਿੱਚ ਲਾਮਬੰਦੀ ਲਈ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ | ਸਾਥੀ ਰਾਣਾ ਨੇ ਦੱਸਿਆ ਕਿ ਇਸ ਵਾਰ ਦਾ ਸੰਘਰਸ਼ ਕਿਸਾਨ ਇਤਿਹਾਸਕ ਅੰਦੋਲਨ ਤੋਂ ਵੀ ਵੱਡਾ ਹੋਵੇਗਾ ਅਤੇ ਕੇਂਦਰ ਸਰਕਾਰ ਨੂੰ ਗੋਡੇ ਟੇਕਣੇ ਪੈਣਗੇ, ਜਿੱਤ ਸੰਘਰਸ਼ਸ਼ੀਲ ਵਰਗ ਦੀ ਹੋਵੇਗੀ | ਇਸ ਮੌਕੇ ਉਨ੍ਹਾਂ ਨਾਲ ਸਾਥੀ ਮਨੋਹਰ ਲਾਲ ਟੌਂਸਾ ਤਹਿਸੀਲ ਪ੍ਰਧਾਨ ਮਨਰੇਗਾ ਅਧਿਕਾਰ ਅੰਦੋਲਨ, ਵਿਨੋਦ ਚੋਪੜਾ ਨੌਜਵਾਨ ਆਗੂ, ਵਿਪਨ ਕੁਮਾਰ, ਮੋਹਨ ਲਾਲ ਕੈਂਥ ਅਤੇ ਜੋਗਿੰਦਰ ਪਾਲ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਅਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ-ਸੂੰਢ ਵਿਖੇ ਕਰਵਾਏ ਗੁਰਮਿਤ ਸਮਾਗਮ <br/> ਅਗਲੀ ਖ਼ਬਰ ਗੜ੍ਹਪਧਾਣਾ 'ਚ ਸ਼ਹਾਦਤ ਨੂੰ ਸਮਰਪਿਤ ਸਮਾਗਮ ਤੇ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।