14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਗੁਰਦੁਅਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ-ਸੂੰਢ ਵਿਖੇ ਕਰਵਾਏ ਗੁਰਮਿਤ ਸਮਾਗਮ <br/>

ਅਜੀਤ ਡੈਸਕ 29-12-2025
ਕਟਾਰੀਆਂ, 28 ਦਸੰਬਰ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ-ਸੂੰਢ ਵਿਖੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਚਾਰ ਰੋਜ਼ਾ ਗੁਰਮਿਤ ਸਮਾਗਮ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਮੁੱਖ ਸੇਵਾਦਾਰ ਜਥੇ. ਬਾਬਾ ਮਨਜੀਤ ਸਿੰਘ ਬੋਇਲ, ਜਥੇ. ਸ਼ਿੰਗਾਰਾ ਸਿੰਘ ਬੋਇਲ, ਜਥੇ. ਗੁਰਦੇਵ ਸਿੰਘ ਬੋਇਲ, ਕੁਲਵਿੰਦਰ ਸਿੰਘ ਅਤੇ ਜਥੇ. ਬਲਜਿੰਦਰ ਸਿੰਘ ਬੋਇਲ ਆਦਿ ਪ੍ਰਬੰਧਕਾਂ ਦੀ ਅਗਵਾਈ ਹੇਠ ਕਰਵਾਇਆ ਗਿਆ | ਸਾਰੇ ਦਿਨ ਵੱਖ-ਵੱਖ ਕੀਰਤਨੀ ਜਥਿਆਂ ਨੇ ਵੈਰਾਗਮਈ ਕੀਰਤਨ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | 20 ਤੋਂ 28 ਦਸੰਬਰ ਤੱਕ ਸੰਗਤਾਂ 'ਚ ਦੁੱਧ ਤੇ ਬਿਸਕਟਾਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਜਥੇ. ਪਰਮਜੀਤ ਸਿੰਘ, ਅਮਨਦੀਪ ਸਿੰਘ, ਪਰਮਵੀਰ ਸਿੰਘ ਬੋਇਲ, ਪਰਮਿੰਦਰ ਸਿੰਘ ਬੋਇਲ, ਸਾਬਕਾ ਸਰਪੰਚ ਮਕਸੂਦਪੁਰ ਬਾਬਾ ਜਗੀਰ ਸਿੰਘ, ਗੁਰਵਿੰਦਰ ਸਿੰਘ, ਜਥੇ. ਬਲਵਿੰਦਰ ਸਿੰਘ ਬੋਇਲ ਸਾਬਕਾ ਪੁਲਿਸ ਇੰਸਪੈਕਟਰ ਜਥੇ. ਗੁਰਮੀਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਹੋਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ <br/> ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਡਟ ਕੇ ਵਿਰੋਧ ਕਰੇਗਾ ਮੋਰਚਾ -ਰਾਣਾ ਕਰਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।