28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੋਜੇਵਾਲ ਦੇ ਬੀ.ਜੇ.ਪੀ. ਦੇ ਉਮੀਦਵਾਰ ਵਿਜੇ ਕੁਮਾਰ ਭਾਟੀਆ ਵਲੋਂ ਛੂਛੇਵਾਲ ਵਿਖੇ ਕੀਤੀ ਚੋਣ ਮੀਟਿੰਗ <br/>

ਅਜੀਤ ਡੈਸਕ 10-12-2025
ਪੋਜੇਵਾਲ ਸਰਾਂ, 9 ਦਸੰਬਰ (ਨਵਾਂਗਰਾਈਾ) - ਭਾਰਤੀ ਜਨਤ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਪੋਜੇਵਾਲ ਜੋਨ ਤੋਂ ਉਮੀਦਵਾਰ ਵਿਜੇ ਕੁਮਾਰ ਭਾਟੀਆ ਵਲੋਂ ਪਿੰਡ ਛੂਛੇਵਾਲ ਵਿਖੇ ਚੋਣ ਮੀਟਿੰਗ ਕੀਤੀ | ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਅਸ਼ੋਕ ਕੁਮਾਰ ਬਾਂਠ ਰਿਟਾ. ਆਈ.ਪੀ.ਐਸ ਨੇ ਦੱਸਿਆ ਕਿ ਅੱਜ ਪੰਜਾਬ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਜ਼ਿਆਦਾਤਰ ਕੰਮ ਚਲਦੇ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਵਲੋਂ ਪੰਜਾਬ ਵਿੱਚ ਬਾਕੀ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ ਹੈ ਤੇ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਭਲੇ ਲਈ ਕੁਝ ਨਹੀਂ ਕੀਤਾ | ਉਹਨਾਂ ਕਿਹਾ ਹੁਣ ਇਕ ਵਾਰੀ ਲੋਕ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇ ਕੇ ਦੇਖਣ ਤੇ ਫਿਰ ਦੇਖਣ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਭਲਾਈ ਲਈ ਕੀ ਕੁੱਝ ਕਰਦੀ ਹੈ | ਉਹਨਾਂ ਕਿਹਾ ਅੱਜ ਦੇਸ਼ ਵਿੱਚ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ-ੳੁੱਥੇ ਲੋਕਾਂ ਦੀ ਤਕਦੀਰ ਹੀ ਬਦਲ ਦਿੱਤੀ ਹੈ | ਹੁਣ ਸਾਨੂੰ ਮੌਕਾ ਜਰੂਰ ਦਿੱਤਾ ਜਾਵੇ | ਇਸ ਮੌਕੇ ਪੋਜੇਵਾਲ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਬੀ.ਜੇ.ਪੀ ਦੇ ਉਮੀਦਵਾਰ ਵਿਜੇ ਕੁਮਾਰ ਭਾਟੀਆ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਇੱਕ ਵਾਰੀ ਮੌਕਾ ਦੇ ਕੇ ਦੇਖਣ ਤੇ ਹਲਕੇ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ ਕੰਮ ਕਰਵਾਉਣਗੇ | ਇਸ ਮੌਕੇ ਗੁਰਨਾਮ ਕਿਸਾਣਾ, ਮਲਕੀਤ ਸਿੰਘ, ਨੰਦ ਕਿਸ਼ੋਰ ਬਲਾਚੌਰ, ਐਡਵੇਕੇਟ ਦਿਨੇਸ਼ ਭਾਰਦਵਾਜ, ਜੈ ਰਾਮ ਸਾਬਕਾ ਸਰਪੰਚ ਸੰਡਰੇਵਾਲ, ਕੇਵਲ ਕਿ੍ਸ਼ਨ ਸਰਪੰਚ ਸੰਡਰੇਵਾਲ, ਨੰਦ ਲਾਲ, ਲਾਲ ਚੰਦ, ਰੌਸ਼ਨ ਲਾਲ ਭਾਟੀਆ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਨੇ ਸਰਗਰਮੀਆਂ ਤੇਜ਼ ਕੀਤੀਆਂ-ਸੋਖੀ ਰਾਮ ਬੱਜੋਂ <br/> ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਹੱਕ 'ਚ ਬਸਪਾ ਵਰਕਰਾਂ ਬਹਿਰਾਮ 'ਚ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।