ਬਹਿਰਾਮ, 9 ਦਸੰਬਰ (ਨਛੱਤਰ ਸਿੰਘ ਬਹਿਰਾਮ) - ਬਲਾਕ ਸੰਮਤੀ ਜੋਨ ਬਹਿਰਾਮ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸਾਬਕਾ ਸਰਪੰਚ ਬਹਿਰਾਮ ਪਰਮਜੀਤ ਕੌਰ, ਜ਼ਿਲ੍ਹਾ ਪ੍ਰੀਸ਼ਦ ਜੋਨ ਕੁਲਥਮ ਤੋਂ ਉਮੀਦਵਾਰ ਹਰਪ੍ਰੀਤ ਕੌਰ ਜੰਡਿਆਲੀ ਵਲੋਂ ਬਹਿਰਾਮ ਵਿੱਚ ਮੀਟਿੰਗ ਕੀਤੀ | ਉਪਰੰਤ ਜੋਨ ਦੇ ਪਿੰਡਾਂ ਦੇ ਵੋਟਰਾਂ ਨੂੰ ਵੋਟਾਂ ਲਈ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ, ਸੀਨੀਅਰ ਬਸਪਾ ਆਗੂ ਗੁਰਦਿਆਲ ਬੋਧ, ਬਲਾਕ ਸੰਮਤੀ ਉਮੀਦਵਾਰ ਪਰਮਜੀਤ ਕੌਰ, ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਪ੍ਰੀਤ ਕੌਰ ਜੰਡਿਆਲੀ, ਕੁਲਦੀਪ ਰਾਏ ਪੰਚ ਬਹਿਰਾਮ, ਰੀਨਾ ਪੰਚ ਬਹਿਰਾਮ, ਦਰਸ਼ਨ ਲਾਲ, ਤੀਰਥ ਕਲਸੀ, ਰੂਪ ਲਾਲ, ਸ਼ਿਵ ਦਿਆਲ, ਬੀਬੀ ਨਿਰਮਲਾ, ਸੁਰਿੰਦਰ ਕੌਰ, ਸੁਰਜੀਤ ਕੌਰ, ਮਹਿੰਦਰ ਕੌਰ, ਮਨਜਿੰਦਰ ਕੌਰ, ਅਸ਼ੋਕ ਕੁਮਾਰ, ਸਾਬਕਾ ਸੰਮਤੀ ਮੈਂਬਰ ਹਰਜਿੰਦਰ ਜੰਡਿਆਲੀ, ਪ੍ਰਭਜੋਤ ਕੌਰ ਬਲਾਕ ਸੰਮਤੀ ਜੋਨ ਮੇਹਲੀ, ਰੇਖਾ ਰਾਣੀ ਬਲਾਕ ਸੰਮਤੀ ਜੋਨ ਖੋਥੜਾਂ ਅਤੇ ਚਰਨਜੀਤ ਮੰਢਾਲੀ ਬਲਾਕ ਸੰਮਤੀ ਜੋਨ ਕੁਲਥਮ, ਚਮਨ ਲਾਲ ਜੰਡਿਆਲੀ, ਚਰਨਜੀਤ ਜੰਡਿਆਲੀ, ਲਖਬੀਰ ਮੇਹਲੀ, ਗਣਪਤ ਮੇਹਲੀ, ਕਮਲਜੀਤ ਕੌਰ ਸਾਬਕਾ ਸਰਪੰਚ ਬੁਰਜ ਕੰਧਾਰੀ, ਜਸਵਿੰਦਰ ਕੌਰ ਸਾਬਕਾ ਸਰਪੰਚ ਖੋਥੜਾਂ, ਦਲਵੀਰ ਕੌਰ, ਗੁਰਦੇਵ ਕੌਰ, ਰਾਕੇਸ਼ ਰੱਤੂ, ਮਹਿੰਦਰਪਾਲ ਬੈਂਸ, ਰਾਜੇਸ਼ ਕੁਲਥਮ ਅਤੇ ਹੇਮ ਰਾਜ ਜੰਡਿਆਲੀ ਪੰਚ, ਮਨੀ ਭੁੱਟਾ ਆਦਿ ਹਾਜਰ ਸਨ |