ਨਵਾਂਸ਼ਹਿਰ, 9 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬੁਲਟ ਮੋਟਰਸਾਈਕਲਾਂ ਦੇ ਸਾਇਲੰਸਰ ਕੱਢ ਕੇ ਪਟਾਕੇ ਮਾਰਨ ਵਾਲਿਆਂ, ਤਿੰਨ ਜਣੇ ਮੋਟਰ ਸਾਈਕਲ 'ਤੇ ਬਗੈਰ ਕੰਮ ਦੇ ਘੰੁਮਣ ਵਾਲੇ, ਬਿਨ੍ਹਾਂ ਨੰਬਰ ਪਲੇਟ ਅਤੇ ਨੰਬਰ ਪਲੇਟ ਜਗ੍ਹਾ ਕੁੱਝ ਹੋਰ ਲਿਖਣ ਵਾਲਿਆਂ ਦੇ ਖ਼ਿਲਾਫ਼ ਸਪੈਸ਼ਲ ਮੁਹਿੰਮ ਰਾਜ ਕੁਮਾਰ ਬਜਾੜ੍ਹ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਨਵਾਂਸ਼ਹਿਰ ਦੀ ਅਗਵਾਈ ਵਿੱਚ ਚਲਾਈ ਗਈ ਹੈ | ਜਿਸਤੇ ਜਿਹੜੇ-ਜਿਹੜੇ ਮਕੈਨਿਕ ਬੁਲਟ ਮੋਟਰ ਸਾਈਕਲਾਂ ਦੇ ਸਾਇਲੰਸਰ ਕੱਢ ਕੇ ਪਟਾਕੇ ਮਾਰਨ ਵਾਲੇ ਮੋਟਰ ਸਾਈਕਲ ਤਿਆਰ ਕਰਦੇ ਹਨ, ਉਹਨਾਂ ਨਾਲ ਇੰਸਪੈਕਟਰ ਅਵਤਾਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਨਵਾਂਸ਼ਹਿਰ, ਐਸ.ਆਈ ਰੁਬਨੀਵ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਨਵਾਂਸ਼ਹਿਰ, ਐਸ.ਆਈ ਵਰਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਰਾਹੋਂ, ਇੰਸਪੈਕਟਰ ਅਸ਼ੋਕ ਕੁਮਾਰ ਮੁੱਖ ਅਫ਼ਸਰ ਥਾਣਾ ਔੜ ਅਤੇ ਏ.ਐਸ.ਆਈ ਸੁਭਾਸ਼ ਕੁਮਾਰ ਇੰਚਾਰਜ ਟ੍ਰੈਫਿਕ ਨਵਾਂਸ਼ਹਿਰ ਵਲੋ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਆਗਾਹ ਕੀਤਾ ਗਿਆ ਕਿ ਕਿਸੇ ਵੀ ਮੋਟਰ ਸਾਈਕਲ ਦਾ ਸਾਇਲੰਸਰ ਬਦਲਿਆ ਨਹੀਂ ਜਾਵੇਗਾ, ਜੋ ਸਾਇਲੰਸਰ ਕੰਪਨੀ ਵਲੋ ਲੱਗਿਆ ਆਉਂਦਾ ਹੈ ਉਹ ਲੱਗਿਆ ਰਹਿਣ ਦਿੱਤਾ ਜਾਵੇਗਾ | ਜੇਕਰ ਹੁਣ ਕਿਸੇ ਵਲੋ ਸਾਇਲੰਸਰ ਬਦਲਿਆ ਗਿਆ ਤਾਂ ਉਸਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ |