27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਉਧਨਵਾਲ ਵਿਖੇ ਬਿ੍ਗੇਡੀਅਰ ਰਾਜ ਕੁਮਾਰ ਨੂੰ ਕੀਤਾ ਗਿਆ ਵਿਸ਼ੇਸ਼ ਤੌਰ 'ਤੇ ਸਨਮਾਨਿਤ <br/>

ਅਜੀਤ ਡੈਸਕ 10-12-2025
ਬਲਾਚੌਰ, 9 ਦਸੰਬਰ (ਨਰੇਸ਼ ਧੌਲ) - ਪਿੰਡ ਉਧਨਵਾਲ ਵਿਖੇ ਚੌਧਰੀ ਕਰਮ ਚੰਦ ਸੇਵਾ ਮੁਕਤ ਸੁਪਰਡੈਂਟ ਪੰਜਾਬ ਸਿਵਿਲ ਸੈਕਟਰੀਏਟ ਵੱਲੋਂ ਪਿੰਡ ਵਾਸੀਆਂ ਸਮੇਤ ਆਪਣੇ ਗ੍ਰਹਿ ਵਿਖੇ ਸੀਨੀਅਰ 'ਆਪ' ਆਗੂ ਸੇਵਾ ਮੁਕਤ ਬਿ੍ਗੇਡੀਅਰ ਰਾਜ ਕੁਮਾਰ ਨੂੰ ਚੇਅਰਮੈਨ ਗੱਜਰ ਵੈਲਫੇਅਰ ਬੋਰਡ ਪੰਜਾਬ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਬਿ੍ਗੇਡੀਅਰ ਰਾਜ ਕੁਮਾਰ ਨੇ ਚੌਧਰੀ ਕਰਮ ਚੰਦ, ਉਨ੍ਹਾਂ ਦੇ ਸਪੁੱਤਰ ਪਰਮਜੀਤ ਚੌਧਰੀ ਅਤੇ ਸਮੁੱਚੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਚੌਧਰੀ ਕਰਮ ਚੰਦ ਮੇਰੇ ਕਾਲਜ ਸਮੇਂ ਦੇ ਇੰਟੈਲੀਜੈਂਸ ਅਤੇ ਸ਼ਰਾਫਤ ਲਈ ਜਾਣੇ ਜਾਂਦੇ ਸੀਨੀਅਰ ਵਿਦਿਆਰਥੀਆਂ ਵਿੱਚੋਂ ਇੱਕ ਸਨ | ਉਨ੍ਹਾਂ ਕਿਹਾ ਕਿ ਜਿਸ ਤਰਾਂ ਮੈਂ ਪਹਿਲਾਂ ਵੀ ਸਮੁੱਚੇ ਇਲਾਕੇ ਦੀ ਸੇਵਾ ਕਰਦਾ ਰਿਹਾ ਹਾਂ ਉਸੇ ਤਰ੍ਹਾਂ ਮੈਂ ਹੁਣ ਵੀ ਸਮੁੱਚੇ ਇਲਾਕੇ ਅਤੇ ਸਮੁੱਚੀ ਗੁੱਜਰ ਬਰਾਦਰੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਦਾ ਰਹਾਂਗਾ | ਇਸ ਮੌਕੇ ਪਰਮਜੀਤ ਚੌਧਰੀ, ਚੌਧਰੀ ਤਰਸੇਮ ਲਾਲ ਕਸਾਣਾ, ਰਾਜ ਕੁਮਾਰ ਕਸਾਣਾ, ਵਿੱਕੀ ਕਸਾਣਾ, ਮੋਹਣ ਲਾਲ, ਰੋਸ਼ਨ ਲਾਲ ਕਸਾਣਾ, ਬਲਦੇਵ ਰਾਜ ਕਸਾਣਾ, ਅੱਛਰ ਸਿੰਘ ਕਸਾਣਾ, ਜੋਗਿੰਦਰ ਪਾਲ ਕਸਾਣਾ, ਦੇਵੀ ਚੰਦ ਮਹੈਸ਼ੀ, ਰਕੇਸ਼ ਕਸਾਣਾ, ਵਿਜੇ ਕਸਾਣਾ, ਦਵਿੰਦਰ ਕਸਾਣਾ, ਸਚਿਨ ਕਸਾਣਾ, ਰੀਨੂ ਕਸਾਣਾ, ਰੋਸ਼ਨ ਲਾਲ, ਜਸਪਾਲ ਕਸਾਣਾ ਅਤੇ ਹੋਰ ਪਿੰਡ ਦੀਆਂ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੱਸਿਆ ਸ਼ਿਕੰਜਾ ਅਗਲੀ ਖ਼ਬਰ ਪਿੰਡ ਨਵਾਂਗਰਾਂ ਵਿਖੇ ਕਰਨਵੀਰ ਕਟਾਰੀਆ ਅਤੇ ਭੁਪਿੰਦਰ ਲੱਕੀ ਕਟਾਰੀਆ ਦੇ ਹੱਕ 'ਚ ਚੋਣ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।