27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪਿੰਡ ਨਵਾਂਗਰਾਂ ਵਿਖੇ ਕਰਨਵੀਰ ਕਟਾਰੀਆ ਅਤੇ ਭੁਪਿੰਦਰ ਲੱਕੀ ਕਟਾਰੀਆ ਦੇ ਹੱਕ 'ਚ ਚੋਣ ਮੀਟਿੰਗ <br/>

ਅਜੀਤ ਡੈਸਕ 10-12-2025
ਪੋਜੇਵਾਲ ਸਰਾਂ, 9 ਦਸੰਬਰ (ਨਵਾਂਗਰਾਈਾ) - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਪੋਜੇਵਾਲ ਜੋਨ ਤੋਂ ਉਮੀਦਵਾਰ ਕਰਨਵੀਰ ਕਟਾਰੀਆ ਅਤੇ ਬਲਾਕ ਸੰਮਤੀ ਜੋਨ ਪੋਜੇਵਾਲ ਤੋਂ ਉਮੀਦਵਾਰ ਭੁਪਿੰਦਰ ਸਿੰਘ ਲੱਕੀ ਕਟਾਰੀਆ ਵਲੋਂ ਪਿੰਡ ਨਵਾਂਗਰਾਂ ਵਿਖੇ ਆਪਣੀ ਚੋਣ ਮੁਹਿੰਮ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਉਹਨਾਂ ਆਪਣੇ ਸੰਬੋਧਨ ਵਿੱਚ ਆਪਣੀ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆ ਬਾਰੇ ਲੋਕਾਂ ਨੂੰ ਦੱਸਿਆ ਤੇ ਅਪੀਲ ਕੀਤੀ ਕਿ ਉਹਨਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ | ਉਹਨਾਂ ਕਿਹਾ ਸਰਕਾਰ ਵਲੋਂ ਬਾਕੀ ਰਹਿੰਦੇ ਮਸਲੇ ਵੀ ਆਉਣ ਵਾਲੇ ਸਮੇਂ ਵਿੱਚ ਹੱਲ ਕੀਤੇ ਜਾਣਗੇ | ਇਸ ਮੌਕੇ ਕਰਨਵੀਰ ਕਟਾਰੀਆ ਅਤੇ ਭੁਪਿੰਦਰ ਲੱਕੀ ਕਟਾਰੀਆ ਨੇ ਵੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਆਤਮਾ ਰਾਮ ਬਲਾਕ ਪ੍ਰਧਾਨ, ਮੇਹਰ ਚੰਦ ਹੱਕਲਾ, ਸਾਬਕਾ ਸਰਪੰਚ, ਕਮਲਜੀਤ ਲਾਡੀ ਸਰਪੰਚ, ਰਾਮ ਸਰੂਪ ਭਾਟੀਆ ਸਾਬਕਾ ਡੀ.ਐਸ.ਪੀ, ਮਾਸਟਰ ਮਹਿੰਦਰ ਪਾਲ ਹੱਕਲਾ, ਮਨੋਹਰ ਲਾਲ ਸਟੈਨੋ, ਥਾਣੇਦਾਰ ਕਿ੍ਸ਼ਨ ਲਾਲ, ਮਾਸਟਰ ਖੁਸ਼ਬੀਰ ਚੰਦ ਭਾਟੀਆ, ਥਾਣੇਦਾਰ ਹਰਮੇਸ਼ ਲਾਲ, ਰਾਮ ਸਰੂਪ ਭੂੰਬਲਾ, ਰਵਿੰਦਰ ਕੁਮਾਰ ਨੀਟੂ, ਸੁਰਿੰਦਰ ਭਾਟੀਆ, ਸਤਨਾਮ ਸਿੰਘ ਸਰਪੰਚ ਕਟਵਾਰਾ ਖੁਰਦ, ਹਰੀ ਕਿਸ਼ਨ ਪੋਜੇਵਾਲ, ਪ੍ਰੇਮ ਕੁਮਾਰ ਪੋਜੇਵਾਲ, ਸੁਖਦੇਵ ਸਿੰਘ ਨੰਬਰਦਾਰ ਕੁੱਲਪੁਰ, ਮਾਸਟਰ ਹਰਦਿਆਲ ਸਿੰਘ ਸਾਬਕਾ ਸਰਪੰਚ ਕੁੱਲਪੁਰ, ਮਾਸਟਰ ਅਜੀਤ ਸਿੰਘ ਕੁੱਲਪੁਰ, ਸਤਪਾਲ ਕਟਾਰੀਆ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ | ਇਸ ਮੌਕੇ ਪ੍ਰਵਾਸੀ ਭਾਰਤੀ ਮਾਸਟਰ ਸਰਵਣ ਰਾਮ ਭਾਟੀਆ, ਪ੍ਰੇਮ ਪਾਲ ਸਿੰਘ ਹੱਕਲਾ ਅਤੇ ਪਿੰਡ ਵਾਸੀਆਂ ਵਲੋਂ ਦੋਨੋ ਉਮੀਦਵਾਰਾਂ ਦੀ ਆਰਥਿਕ ਮੱਦਦ ਵੀ ਕੀਤੀ |

ਪਿਛਲੀ ਖ਼ਬਰ ਉਧਨਵਾਲ ਵਿਖੇ ਬਿ੍ਗੇਡੀਅਰ ਰਾਜ ਕੁਮਾਰ ਨੂੰ ਕੀਤਾ ਗਿਆ ਵਿਸ਼ੇਸ਼ ਤੌਰ 'ਤੇ ਸਨਮਾਨਿਤ <br/> ਅਗਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਸ਼ਿਵ ਰਾਜ ਦੇ ਹੱਕ 'ਚ ਚੋਣ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।