ਬਹਿਰਾਮ, 21 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸ਼ਹੀਦ ਬਾਬਾ ਗੋਦੜੀਆ ਸਿੰਘ ਹਾਈ ਸਕੂਲ ਚੱਕ ਮਾਈਦਾਸ ਵਿਖੇ ਸਮੂਹ ਸਟਾਫ਼, ਸਕੂਲ ਦੇ ਬੱਚਿਆਂ ਦੀ ਤੰਦਰੁਸਤੀ ਤੇ ਚੜ੍ਹਦੀਕਲਾਂ ਲਈ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਗੁਰੂ ਕਾ ਲੰਗਰ ਅਤੁੱਟ ਛਕਾਇਆ ਗਿਆ | ਪਿ੍ੰਸੀਪਲ ਰਘਵੀਰ ਸਿੰਘ ਬਸਰਾ ਤੇ ਮੈਡਮ ਜਸਵਿੰਦਰ ਕੌਰ ਨੇ ਸਾਂਝੇ ਤੌਰ 'ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਰਘਵੀਰ ਸਿੰਘ ਬਸਰਾ, ਨਿਰਦੇਸ਼ਕ ਮੈਡਮ ਜਸਵਿੰਦਰ ਕੌਰ, ਵਾਈਸ ਪਿ੍ੰਸੀਪਲ ਹਰਪਿੰਦਰ ਕੌਰ, ਮੈਡਮ ਦੀਪਿਕਾ, ਰਜਨੀ, ਮਨਿੰਦਰ ਕੌਰ, ਰਾਜਵੀਰ ਕੌਰ, ਸੁਨੀਤਾ, ਬਲਜੀਤ ਕੌਰ ਆਦਿ ਹਾਜ਼ਰ ਸਨ |