ਬਲਾਚੌਰ, 21 ਅਕਤੂਬਰ (ਨਰੇਸ਼ ਧੌਲ)-ਭੰਬਰਾ ਗੋਤਰ ਸਤੀ ਮਾਤਾ ਦੇ ਸਥਾਨ ਪਿੰਡ ਕੌਲਗੜ੍ਹ ਨਜ਼ਦੀਕ ਬਲਾਚੌਰ ਵਿਖੇ ਸਾਲਾਨਾ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਕਰਵਾਇਆ | ਪਿਛਲੇ ਦਿਨ 20 ਅਕਤੂਬਰ ਨੂੰ ਹਵਨ ਪੂਜਾ ਕਰਵਾਉਣ ਉਪਰੰਤ ਝੰਡੇ ਦੀ ਰਸਮ ਕਰਵਾਈ ਗਈ | ਭੰਬਰਾ ਗੋਤਰ ਨਾਲ ਸਬੰਧਤ ਸੰਗਤਾਂ ਦੂਰ ਦੁਰਾਡੇ ਤੋਂ ਸਤੀ ਮਾਤਾ ਦੇ ਸਥਾਨ ਵਿਖੇ ਪਹੁੰਚ ਕੇ ਨਤਮਸਤਕ ਹੋਈਆਂ ਤੇ ਅਸ਼ੀਰਵਾਦ ਪ੍ਰਾਪਤ ਕੀਤਾ | ਸੰਗਤਾਂ ਨੂੰ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਜੋਗਿੰਦਰ ਸਿੰਘ ਭੰਬਰਾ, ਮਨੋਹਰ ਲਾਲ ਭੰਬਰਾ, ਬਲਵੰਤ ਸਿੰਘ ਭੰਬਰਾ, ਓਮ ਪ੍ਰਕਾਸ਼ ਭੰਬਰਾ, ਬਲਦੇਵ ਸਿੰਘ ਭੰਬਰਾ, ਨਰਿੰਦਰ ਭੰਬਰਾ, ਬਿੱਟੂ ਭੰਬਰਾ, ਮਦਨ ਲਾਲ ਭੰਬਰਾ, ਬਿੱਕਰ ਸਿੰਘ ਭੰਬਰਾ, ਸੁੱਚਾ ਸਿੰਘ ਭੰਬਰਾ, ਜਗੀਰ ਸਿੰਘ ਭੰਬਰਾ, ਸਿਕੰਦਰ ਸਿੰਘ ਭੰਬਰਾ, ਥਾਣੇਦਾਰ ਧਰਮਪਾਲ ਸਿੰਘ ਭੰਬਰਾ, ਵਰਿੰਦਰ ਸਿੰਘ ਭੰਬਰਾ, ਪਰਮਵੀਰ ਸਿੰਘ ਭੰਬਰਾ, ਪਵਨਵੀਰ ਸਿੰਘ ਭੰਬਰਾ, ਸੋਮ ਨਾਥ ਭੰਬਰਾ ਤੇ ਬਹੁ ਗਿਣਤੀ ਸੰਗਤਾਂ ਹਾਜ਼ਰ ਸਨ |