24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨਸ਼ਿਆਂ ਵਿਰੁੱਧ ਚਲਾਈ ਮੁਹਿੰਮ 'ਚ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਸਾਥ ਜ਼ਰੂਰੀ-ਐਸ. ਐਚ. ਓ. ਸਿਟੀ

ਅਜੀਤ ਡੈਸਕ 22-10-2025
ਬਲਾਚੌਰ, 21 ਅਕਤੂਬਰ (ਨਰੇਸ਼ ਧੌਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਡਾ. ਤੇਜਿੰਦਰ ਸਿੰਘ ਜੋਤ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਸੈਮੀਨਾਰ ਕਰਵਾਇਆ, ਜਿਸ 'ਚ ਸਿਟੀ ਐਸ. ਐਚ. ਓ. ਰਾਜ ਪਰਵਿੰਦਰ ਕੌਰ ਤੇ ਉਨ੍ਹਾਂ ਦੇ ਨਾਲ ਨੋਨਾ ਹੈੱਡ ਕਾਂਸਟੇਬਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਨਿਰਣਾਇਕ ਲੜਾਈ ਵਿੱਢੀ ਗਈ ਹੈ, ਜਿਸ ਲਈ ਮੈਡੀਕਲ ਪ੍ਰੈਕਟੀਸ਼ਨਰਾਂ ਤੇ ਆਮ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ | ਉੁਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਲੋਕਾਂ ਦਾ ਸਾਥ ਲੈਣ ਲਈ ਘਰ-ਘਰ ਜਾ ਕੇ ਦਸਤਕ ਦਿੱਤੀ ਜਾਵੇਗੀ | ਉਨ੍ਹਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਵਿਚ ਆਪਣਾ ਯੋਗਦਾਨ ਪਾਉਣ | ਧਾਰਮਿਕ ਅਸਥਾਨਾਂ ਵਿਖੇ ਵੀ ਸਵੇਰੇ-ਸ਼ਾਮ ਰੋਜ਼ਾਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇ | ਨਸ਼ੇ ਤੋਂ ਪ੍ਰਭਾਵਿਤ ਅਗਰ ਕੋਈ ਵੀ ਵਿਅਕਤੀ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਬੇਝਿੱਜਕ ਹੋ ਕੇ ਪੁਲਿਸ ਕੋਲ ਆਵੇ, ਜਿਸ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਖੇ ਭਰਤੀ ਕਰਵਾ ਕੇ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਧੰਦਾ ਕਰਨ ਵਾਲੇ ਅਨਸਰਾਂ, ਪ੍ਰਭਾਵਿਤ ਵਿਅਕਤੀਆਂ ਤੇ ਅਪਰਾਧੀ ਬਿਰਤੀ ਵਾਲੇ ਵਿਅਕਤੀਆਂ ਵਿਰੁੱਧ ਖੁੱਲ੍ਹ ਕੇ ਪੁਲਿਸ ਨੂੰ ਇਤਲਾਹ ਦੇਣ | ਉਨ੍ਹਾਂ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਸਾਥ ਮੰਗਿਆ ਇਸ ਲੜੀ ਤਹਿਤ ਲੋਕਾਂ ਤੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿਚ ਸਹਿਯੋਗ ਲਿਆ ਜਾਵੇਗਾ | ਇਸ ਮੌਕੇ ਪੰਜਾਬ ਦੇ ਉਪ ਪ੍ਰਧਾਨ ਦਿਲਦਾਰ ਸਿੰਘ ਚਾਹਲ ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਵਿਚ ਖਾਸ ਕਰ ਦੀਵਾਲੀ ਦੇ ਸਮੇਂ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧ ਜਾਂਦਾ ਹੈ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਵਾਤਾਵਰਨ ਦੀ ਸੁਰੱਖਿਆ ਲਈ ਸਾਵਧਾਨੀਆਂ ਵਰਤੀਆਂ ਜਾਣ | ਪਟਾਕੇ ਘੱਟ ਚਲਾਏ ਜਾਣ, ਮਿੱਟੀ ਦੇ ਦੀਵੇ ਜਲਾਏ ਜਾਣ | ਇਸ ਮੌਕੇ ਪ੍ਰੈਕਟੀਸ਼ਨਰ ਮਨੋਹਰ ਲਾਲ ਚੇਅਰਮੈਨ, ਸੁੱਚਾ ਸਿੰਘ, ਬਲਦੇਵ ਸਿੰਘ, ਬਹਾਦਰ ਸਿੰਘ, ਜਸਵੀਰ ਸਿੰਘ, ਪਿੰਕਾ, ਪ੍ਰਵੀਨ, ਸੁਭਾਸ਼, ਜਤਿੰਦਰ, ਭੁਪਿੰਦਰ, ਸ਼ਰਮਾ, ਸਰਬਜੀਤ ਸਿੰਘ, ਜੋਸ਼ੀ, ਗਿਆਨ ਸਿੰਘ ਮੰਡੇਰ ਜਨਰਲ ਸਕੱਤਰ, ਹਰਜਿੰਦਰ ਸਿੰਘ ਕੈਸ਼ੀਅਰ, ਕੁਲਵੀਰ ਸਿੰਘ, ਅਮਰੀਕ, ਅੰਗਰੇਜ਼, ਮਨਜੀਤ, ਬਲਵੰਤ, ਹਰਦੀਪ, ਚਰਨਜੀਤ, ਸਾਹਿਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਬਾਬਾ ਗੋਦੜੀਆ ਸਿੰਘ ਹਾਈ ਸਕੂਲ ਚੱਕ ਮਾਈਦਾਸ 'ਚ ਕਰਵਾਇਆ ਸ਼ੁਕਰਾਨਾ ਸਮਾਗਮ ਅਗਲੀ ਖ਼ਬਰ ਓਰੀਐਂਟ ਸਕੂਲ ਸਮੁੰਦੜਾ ਵਿਖੇ ਦੀਵਾਲੀ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।