24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਥੋਪੀਆ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ

ਅਜੀਤ ਡੈਸਕ 22-10-2025
ਬਲਾਚੌਰ, 21 ਅਕਤੂਬਰ (ਨਰੇਸ਼ ਧੌਲ)-ਸਰਕਾਰੀ ਪ੍ਰਾਇਮਰੀ ਸਕੂਲ ਥੋਪੀਆ ਵਿਖੇ ਬਲਾਕ ਬਲਾਚੌਰ-1 ਦੀਆਂ ਬਲਾਕ ਪੱਧਰੀ ਖੇਡਾਂ ਬੀ. ਪੀ. ਈ. ਓ. ਅਵਤਾਰ ਸਿੰਘ, ਸੀ. ਐੱਚ. ਟੀ. ਰਾਕੇਸ਼ ਭੂੰਬਲਾ ਦੀ ਅਗਵਾਈ ਹੇਠ ਧੂਮ-ਧਾਮ ਨਾਲ ਕਰਵਾਈਆਂ ਗਈਆਂ |
ਤਿੰਨ ਰੋਜ਼ਾ ਖੇਡਾਂ 'ਚ ਵੱਖ-ਵੱਖ ਸੈਂਟਰਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ | ਵੱਖ-ਵੱਖ ਖੇਡਾਂ 'ਚ ਜਿੱਤ ਦਰਜ ਕਰਨ ਵਾਲੀਆਂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਮਾ: ਰਵਿੰਦਰ ਸੂਰਾਪੁਰੀ ਨੇ ਦੱਸਿਆ ਕਿ ਲੜਕਿਆਂ ਦੇ ਮੁਕਾਬਲਿਆਂ 'ਚ ਕਬੱਡੀ ਨੈਸ਼ਨਲ ਸਟਾਇਲ 'ਚ ਪਹਿਲਾ ਸਥਾਨ ਸੈਂਟਰ ਸਕੂਲ ਥੋਪੀਆ ਤੇ ਦੂਜਾ ਸਥਾਨ ਸੈਂਟਰ ਰੱਤੇਵਾਲ, ਸਰਕਲ ਕਬੱਡੀ 'ਚ ਪਹਿਲਾ ਸਥਾਨ ਥੋਪੀਆ ਤੇ ਦੂਜਾ ਸਥਾਨ ਸੈਂਟਰ ਬਲਾਚੌਰ, ਖੋ-ਖੋ 'ਚ ਪਹਿਲਾ ਸਥਾਨ ਥੋਪੀਆ, ਦੂਜਾ ਸਥਾਨ ਸੈਂਟਰ ਟਕਾਰਲਾ, ਫੁੱਟਬਾਲ 'ਚ ਪਹਿਲਾ ਸਥਾਨ ਥੋਪੀਆ ਤੇ ਦੂਜਾ ਸਥਾਨ ਸੈਂਟਰ ਟਕਾਰਲਾ, ਰੱਸਾਕਸ਼ੀ 'ਚ ਸੈਂਟਰ ਟਕਾਰਲਾ ਨੇ ਪਹਿਲਾ ਦੂਜੇ ਸਥਾਨ ਥੋਪੀਆ ਸੈਂਟਰ ਦੀ ਟੀਮ ਰਹੀ | ਹੈਂਡਬਾਲ 'ਚ ਪਹਿਲਾ ਸਥਾਨ ਟਕਾਰਲਾ ਤੇ ਦੂਜਾ ਸਥਾਨ ਥੋਪੀਆ, ਗਰੁੱਪ ਯੋਗਾ ਤੇ ਆਰਟਿਸਟਿਕ ਯੋਗਾ ਸੈਂਟਰ ਥੋਪੀਆ ਨੇ ਪਹਿਲਾ ਸਥਾਨ ਹਾਸਿਲ ਕੀਤਾ | ਬੈਡਮਿੰਟਨ 'ਚ ਪਹਿਲਾ ਸਥਾਨ ਸੈਂਟਰ ਰੱਤੇਵਾਲ ਤੇ ਦੂਜਾ ਸਥਾਨ ਸੈਂਟਰ ਬਲਾਚੌਰ, ਸ਼ਤਰੰਜ 'ਚ ਪਹਿਲਾ ਸਥਾਨ ਸੈਂਟਰ ਬਲਾਚੌਰ ਤੇ ਦੂਜਾ ਸਥਾਨ ਥੋਪੀਆ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਲੜਕੀਆਂ ਨੇ ਵੀ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ |
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਮੌਕੇ ਡਿਪਟੀ ਡੀ. ਈ. ਓ. ਲਖਵੀਰ ਸਿੰਘ, ਦਵਿੰਦਰ ਕੌਰ ਡੀ. ਐੱਮ. ਸਪੋਰਟਸ ਨੇ ਕਿਹਾ ਕਿ ਬੱਚਿਆਂ ਵਲੋਂ ਖੇਡਾਂ 'ਚ ਦਿਖਾਇਆ ਉਤਸ਼ਾਹ ਬਹੁਤ ਸ਼ਲਾਘਾਯੋਗ ਹੈ | ਉਨ੍ਹਾਂ ਖੇਡਾਂ ਲਈ ਕੀਤੇ ਪ੍ਰਬੰਧਾਂ ਟੂਰਨਾਮੈਂਟ ਕਮੇਟੀ ਤੇ ਖਾਣੇ ਦੇ ਪ੍ਰਬੰਧਾਂ ਲਈ ਸੈਂਟਰ ਸਕੂਲ ਥੋਪੀਆ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ | ਇਸ ਮੌਕੇ ਮਾ: ਰਾਜ ਭਾਟੀਆ (ਸਟੇਟ ਐਵਾਰਡੀ), ਪਿ੍ੰਸੀਪਲ ਸੈਣੀ, ਮੈਡਮ ਜਸਵੀਰ ਕੌਰ, ਮਾ: ਧਰਮ ਪਾਲ, ਮਾ. ਓਮ ਨਾਥ ਸੂਰਾਪੁਰ, ਐੱਸ. ਐੱਮ. ਸੀ. ਚੇਅਰਮੈਨ ਬਲਵਿੰਦਰ ਕੁਮਾਰ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਖੇਡ ਪ੍ਰਬੰਧਕਾਂ 'ਚ ਅਮਨਦੀਪ ਸਿੰਘ ਸੀ. ਐੱਚ. ਟੀ. ਰੱਤੇਵਾਲ ਤੇ ਧਰਮਿੰਦਰ ਕੁਮਾਰ ਸੀ. ਐੱਚ. ਟੀ. ਕਾਠਗੜ੍ਹ, ਸੀ. ਐੱਚ. ਟੀ. ਕਮਲਦੀਪ ਚੌਧਰੀ, ਰੀਨੂੰ ਰਾਣੀ ਸੀ. ਐੱਚ. ਟੀ. ਰੈਲਮਾਜਰਾ, ਸੀ. ਐੱਚ. ਟੀ. ਕਮਲੇਸ਼ ਰਾਣੀ ਬਲਾਚੌਰ, ਮਾ: ਬਲਜਿੰਦਰ ਸਿੰਘ ਵਿਰਕ ਕੋਆਰਡੀਨੇਟਰ ਸਮਾਰਟ ਸਕੂਲ ਪ੍ਰੋਜੈਕਟ, ਰਨਵੀਰ ਚੌਧਰੀ, ਗਿਆਨ ਸਿੰਘ ਕਟਾਰੀਆ, ਅਜੈ ਪਾਲ ਥੋਪੀਆ, ਰੀਨਾ ਚੌਧਰੀ, ਮਾ: ਯਸ਼ਪਾਲ ਉਧਨਵਾਲ, ਰਵਿੰਦਰ ਕੁਮਾਰ ਬੂਲੇਵਾਲ, ਮਾ: ਅਸ਼ਵਨੀ ਭੂੰਬਲਾ ਜੱਟਮਾਜਰੀ, ਐੱਚ. ਟੀ ਹਰਜਾਪ ਕੌਰ, ਸੁਰਿੰਦਰ ਉਧਨਵਾਲ, ਰਾਜੀਵ ਨਿੱਘੀ, ਸਿਰੀ ਰਾਮ ਚੌਧਰੀ, ਮੈਡਮ ਪੂਨਮ ਰਾਣਾ, ਨਵਦੀਪ ਕੌਰ, ਸੁਖਵਿੰਦਰ ਕੌਰ, ਹਰਨੇਕ ਸਿੰਘ, ਚਰਨਜੀਤ ਸਿੰਘ ਸਿਆਣ, ਹਰਜੀਤ ਸਿੰਘ ਸਹੋਤਾ, ਸ਼ਿਵ ਕੁਮਾਰ ਰੈਲਮਾਜਰਾ, ਵਿਪਨ ਕੁਮਾਰ ਜੰਡੀ, ਜਸ਼ਨਦੀਪ ਸਿੰਘ, ਓਾਕਾਰ ਸਿੰਘ, ਜਸਵਿੰਦਰ ਕੌਰ, ਮਨਜੀਤ ਕੌਰ, ਸੁਰਭੀ ਸ਼ਾਰਧਾ, ਮਧੂ ਰਾਣੀ, ਦਲਜੀਤ ਕੌਰ ਯੋਗੇਵਾਲ ਸਮੇਤ ਅਧਿਆਪਕ ਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਸੜਕ ਦੁਰਘਟਨਾ 'ਚ ਜ਼ਖਮੀ ਨੇ ਦਮ ਤੋੜਿਆ, ਮਾਮਲਾ ਦਰਜ ਅਗਲੀ ਖ਼ਬਰ ਦੀਵਾਲੀ ਦੇ ਭੰਬਲਭੂਸੇ ਨੇ ਬੱੱਚਿਆਂ ਦਾ ਖਾਣ-ਪੀਣ ਦਾ ਚਾਅ ਕੀਤਾ ਮੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।