24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦੇ ਭੰਬਲਭੂਸੇ ਨੇ ਬੱੱਚਿਆਂ ਦਾ ਖਾਣ-ਪੀਣ ਦਾ ਚਾਅ ਕੀਤਾ ਮੱਠਾ

ਅਜੀਤ ਡੈਸਕ 22-10-2025
ਉੜਾਪੜ/ਲਸਾੜਾ, 21 ਅਕਤੂਬਰ (ਲਖਵੀਰ ਸਿੰਘ ਖੁਰਦ)-ਇਸ ਵਾਰ ਦੀਵਾਲੀ ਦੇ ਤਿਉਹਾਰ ਦੀ ਤਰੀਕ ਬਾਰੇ ਪਏ ਭੰਬਲਭੂਸੇ ਨੇ ਸਕੂਲਾਂ 'ਚ ਪੜ੍ਹਦੇ ਬੱੱਚਿਆਂ ਦਾ ਖਾਣ-ਪੀਣ ਦਾ ਸਾਰਾ ਚਾਅ ਮੱਠਾ ਕਰਕੇ ਰੱਖ ਦਿੱਤਾ ਕਿਉਂਕਿ ਸਰਕਾਰੀ ਕੈਲੰਡਰਾਂ 'ਚ 20 ਅਕਤੂਬਰ ਦੀ ਦੀਵਾਲੀ ਦੀ ਛੁੱਟੀ ਘੋਸ਼ਿਤ ਕੀਤੀ ਗਈ ਸੀ | ਇਸ ਦਿਨ ਸਾਰੇ ਸਕੂਲ ਤੇ ਸਰਕਾਰੀ ਅਦਾਰੇ ਬੰਦ ਰਹੇ | ਅਸਲ ਵਿਚ ਪੰਜਾਬ 'ਚ ਦਿਵਾਲੀ 21 ਅਕਤੂਬਰ ਨੂੰ ਹੀ ਮਨਾਈ ਜਾ ਰਹੀ ਹੈ | ਘਰਾਂ 'ਚ ਬੀਬੀਆਂ ਭੈਣਾਂ ਨੇ ਪਕੌੜੇ ਅਤੇ ਹੋਰ ਖਾਣ-ਪੀਣ ਦੇ ਪਕਵਾਨ ਵੀ 21 ਅਕਤੂਬਰ ਨੂੰ ਹੀ ਬਣਾਏ | ਬੱੱਚਿਆਂ ਨੂੰ ਸਕੂਲ ਵਿਚ ਛੁੱਟੀ ਨਾ ਹੋਣ ਕਰਕੇ ਕਲ੍ਹ ਸਾਰੇ ਬੱੱਚਿਆਂ ਨੂੰ ਸਕੂਲ ਜਾਣਾ ਪਿਆ ਅਤੇ ਕਈ ਮਾਵਾਂ ਵਰ੍ਹੇ ਦਿਨਾਂ ਦੇ ਦਿਨ ਬੱੱਚਿਆਂ ਦਾ ਕੁਟਾਪਾ ਕਰਕੇ ਵੀ ਸਕੂਲ ਭੇਜਦੀਆਂ ਦੇਖੀਆਂ ਗਈਆਂ | ਦੀਵਾਲੀ ਨੂੰ ਸਾਰੇ ਤਿਉਹਾਰਾਂ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਤੇ ਇਸ ਦਿਨ ਦਾ ਬੱੱਚਿਆਂ ਨੂੰ ਬੇਸਬਰੀ ਨਾਲ ਇੰਤਜਾਰ ਹੁੰਦਾ ਹੈ | ਕਿਉਂ ਕਿ ਇਸ ਦਿਨ ਨੂੰ ਉਹ ਬੜੇ ਚਾਵਾਂ ਨਾਲ ਮਨਾਉਂਦੇ ਹਨ ਪਰ ਇਸ ਵਾਰ ਬੱੱਚਿਆਂ ਦੇ ਸਾਰੇ ਚਾਅ ਧਰੇ ਧਰਾਏ ਹੀ ਰਹਿ ਗਏ ਜਦੋਂ ਉਨ੍ਹਾਂ ਨੂੰ ਦੀਵਾਲੀ ਵਾਲੇ ਦਿਨ ਵੀ ਸਕੂਲ ਜਾਣਾ ਪਿਆ | ਦੀਵਾਲੀ ਦੇ ਇਸ ਦੁਚੀਤੀ ਵਾਲੇ ਮਾਹੌਲ 'ਚ ਸਿੱੱਖਿਆ ਵਿਭਾਗ ਵਲੋਂ ਵੀ ਇਸ ਦਿਨ ਦੀ ਲੋਕਲ ਛੁੱਟੀ ਕਰਨੀ ਮੁਨਾਸਬ ਨਹੀਂ ਸਮਝੀ ਗਈ |
ਪਿਛਲੀ ਖ਼ਬਰ ਥੋਪੀਆ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ ਅਗਲੀ ਖ਼ਬਰ ਸਾਈ ਕਾਲਜ ਜਾਡਲਾ ਵਿਖੇ ਗ੍ਰੀਨ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।