24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ 'ਚ ਮਨਾਈ ਦੀਵਾਲੀ

ਅਜੀਤ ਡੈਸਕ 22-10-2025
ਬੰਗਾ, 21 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਕਾਲਜ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੇ ਦਿਸ਼ਾ ਨਿਰਦੇਸ਼ ਤਹਿਤ ਸਕੂਲ ਇੰਚਾਰਜ ਜਤਿੰਦਰ ਮੋਹਨ ਦੀ ਯੋਗ ਅਗਵਾਈ 'ਚ ਸਮੂਹ ਸਟਾਫ਼ ਤੇ ਬੱਚਿਆਂ ਵਲੋਂ ਸਾਂਝੇ ਤੌਰ 'ਤੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਕਰਵਾਏ ਰੰਗੋਲੀ ਦੇ ਮੁਕਾਬਲਿਆਂ 'ਚ ਪਹਿਲਾ ਸਥਾਨ ਦਿਲਪ੍ਰੀਤ, ਇਸ਼ਮੀਤ, ਸਿਮਰਨ ਰਾਣੀ ਤੇ ਅਮੋਲਪ੍ਰੀਤ, ਹਰਸ਼ਦੀਪ, ਜਿਵੀਤੇਸ਼ ਨੇ ਪ੍ਰਾਪਤ ਕੀਤਾ | ਦੂਜਾ ਸਥਾਨ ਜਗਦੀਪ, ਨਵਨੀਤ, ਰੀਆ ਤੇ ਜਸਨੀਤ, ਅੰਜਲੀ, ਮੁਸਕਾਨ ਨੇ ਪ੍ਰਾਪਤ ਕੀਤਾ | ਤੀਜਾ ਸਥਾਨ ਅਰਸ਼ਦੀਪ, ਜਸ਼ਨਦੀਪ, ਰੁਪਿੰਦਰ ਤੇ ਮਾਨਵ, ਪਰਮੀਤ, ਸਾਹਿਲ, ਰੋਹਨਪ੍ਰੀਤ ਨੇ ਪ੍ਰਾਪਤ ਕੀਤਾ | ਮੁਕਾਬਲਿਆਂ ਲਈ ਨਿਰਣਾਇਕ ਦੀ ਭੂਮਿਕਾ ਪ੍ਰੋ. ਦਿਲਨਿਵਾਜ਼ ਵਲੋਂ ਨਿਭਾਈ ਗਈ | ਇਸ ਮੌਕੇ ਸਕੂਲ ਇੰਚਾਰਜ ਜਤਿੰਦਰ ਮੋਹਣ ਨੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਇਨ੍ਹਾਂ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਉਣ ਦੀ ਸਹੁੰ ਚੁੱਕੀ | ਇਸ ਮੌਕੇ ਪ੍ਰੋ. ਮੋਹਨ, ਪ੍ਰੋ. ਰੂਬੀ, ਪ੍ਰੋ. ਚਰਨਪ੍ਰੀਤ, ਪ੍ਰੋ. ਅਨੀਤਾ, ਪ੍ਰੋ. ਮਨਰਾਜ, ਪ੍ਰੋ. ਮਨਪ੍ਰੀਤ, ਪ੍ਰੋ. ਗੁਰਿੰਦਰ, ਪ੍ਰੋ. ਮਨਮੀਤ, ਪ੍ਰੋ. ਮਨਜੀਤ ਕੌਰ, ਪ੍ਰੋ. ਚਰਨਦੀਪ ਸੈਣੀ, ਪ੍ਰੋ. ਪੂਜਾ, ਪ੍ਰੋ. ਸਵਲੀਨ, ਪ੍ਰੋ. ਸਿਮਰਨਪ੍ਰੀਤ, ਪ੍ਰੋ. ਹਰਮਨਪ੍ਰੀਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜਾ ਸਾਹਿਬ ਦੀ ਯਾਦ 'ਚ ਸੁੱਜੋਂ ਵਿਖੇ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਮੈਚ ਕੱਲ੍ਹ ਤੋਂ ਅਗਲੀ ਖ਼ਬਰ ਸਮਾਜ ਸੇਵੀ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।