ਕਾਠਗੜ੍ਹ, 21 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਮਾਜ ਸੇਵੀ ਤੇ ਗਰੀਬਾਂ ਦੇ ਹਮਦਰਦ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਵਾਲੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਸਦੀਵੀਂ ਵਿਛੋੜਾ ਦੇ ਗਏ, ਉਹ ਕੁਝ ਦਿਨਾਂ ਤੋਂ ਦਿਲ ਦੀ ਬੀਮਾਰੀ ਨਾਲ ਪੀੜਤ ਹਸਤਪਾਲ ਵਿਚ ਦਾਖਲ ਸਨ, ਜਿਥੇ ਉਨ੍ਹਾਂ ਦਾ ਇਲਾਜ ਕਰ ਰਹੇ ਮਾਹਰ ਡਾਕਟਰ ਵੀ ਉਨ੍ਹਾਂ ਦੇ ਸਵਾਸਾਂ ਵਿਚ ਵਾਧਾ ਨਾ ਕਰ ਸਕੇ | ਉਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਸੀ | ਉਨ੍ਹਾਂ ਨੇ ਠੇਕੇਦਾਰੀ ਵਿਚ ਆਪਣਾ ਨਾਂਅ ਰੌਸ਼ਨ ਕਰਦਿਆਂ ਹਰੇਕ ਲੋੜਵੰਦ ਦੀ ਦਿਲ ਖੋਲ੍ਹ ਕੇ ਮਦਦ ਕੀਤੀ | ਉਹ ਆਪਣੇ ਪਿੱਛੇ ਪਤਨੀ, 2 ਲੜਕੇ ਤੇ 2 ਲੜਕੀਆਂ ਛੱਡ ਗਏ | ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਗੋਲੂਮਾਜਰਾ ਦੇ ਸ਼ਮਸ਼ਾਨਘਾਟ 'ਚ ਹਜ਼ਾਰਾਂ ਨਮ ਅੱਖਾਂ ਨਾਲ ਕੀਤਾ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਜਸਪਾਲ ਜੱਸੀ ਭਾਟੀਆ ਨੰਬਰਦਾਰ ਤੇ ਹਰਿੰਦਰ ਭਾਟੀਆ ਵਲੋਂ ਦਿੱਤੀ ਗਈ | ਸਸਕਾਰ ਮੌਕੇ ਸ਼ਾਮਿਲ ਹੋਏ ਲੋਕਾਂ 'ਚ ਚੇਅਰਮੈਨ ਸਤਨਾਮ ਜਲਾਲਪੁਰ, ਰਮੇਸ਼ ਦੱਤ ਪ੍ਰਧਾਨ ਹਿੰਦੂ ਸੁਰਕਸ਼ਾ ਸੰਮਤੀ ਪੰਜਾਬ, ਬਲਦੇਵ ਸਿੰਘ ਪਨੇਸਰ, ਅਸ਼ਵਨੀ ਭੂੰਬਲਾ ਮੋਹਣਮਾਜਰਾ, ਪ੍ਰਵੀਨ ਚੇਚੀ ਨਿੱਘੀ, ਸੰਦੀਪ ਚੇਚੀ ਨੰਬਰਦਾਰ ਨਿੱਘੀ, ਮੁਖਤਿਆਰ ਸਿੰਘ ਗਿੱਲ, ਮਾਸਟਰ ਰਵਿੰਦਰ ਸੂਰਾਪੁਰੀ, ਦੇਸ ਰਾਜ ਠੇਕੇਦਾਰ, ਡਾਕਟਰ ਜੋਗਿੰਦਰ ਪਾਲ ਦੱਤ, ਮਦਨ ਮੀਲੂ, ਰੌਸ਼ਨ ਲਾਲ ਭੂੰਬਲਾ, ਬਿਹਾਰੀ ਲਾਲ, ਕਾਬਲ ਚੇਚੀ ਕਾਠਗੜ੍ਹ, ਰਾਮਜੀ ਦਾਸ, ਸੁਰਜੀਤ ਕੌਹਲੀ, ਜਸਪਾਲ ਸਿੰਘ ਚੇਚੀ, ਰਾਜ ਕੁਮਾਰ ਬੂੰਗੜੀ, ਮਦਨ ਲਾਲ ਸਿਆਣਾ, ਧਰਮਪਾਲ ਚੇਚੀ, ਸਤਨਾਮ ਸਿੰਘ ਸੈਕਟਰੀ, ਕਮਲਦੀਪ ਸ਼ਰਮਾ, ਗੁਰਵਿੰਦਰ ਸਿੰਘ ਮੱਲ੍ਹੀ, ਜੱਥੇਦਾਰ ਸੁਰਜੀਤ ਸਿੰਘ ਦੋਭਾਲੀ, ਗੁਰਮੋਹਨ ਸਿੰਘ, ਰਮੇਸ਼ ਲਾਲ ਠੇਕੇਦਾਰ, ਸ਼ਾਮ ਲਾਲ ਰੱਤੇਵਾਲ, ਅਮਿਤ ਕੁਮਾਰ ਸੇਠੀ ਸਰਪੰਚ ਥੋਪੀਆ, ਹੈਪੀ ਭਾਟੀਆ, ਠੇਕੇਦਾਰ ਸ਼ਿੰਦੀ ਟਕਾਰਲਾ, ਨੰਦ ਲਾਲ, ਨੌਰੀਆ ਰਾਮ, ਰਾਜ ਕੁਮਾਰ ਸਰਪੰਚ ਬੇਹਰੜੀ, ਰਵਿੰਦਰ ਖਟਾਣਾ ਸਰਪੰਚ ਮਾਲੇਵਾਲ ਕੋਹਲੀ, ਜੀਵਨ ਪੰਚ ਥੋਪੀਆ, ਠੇਕੇਦਾਰ ਰਾਮਦਾਸ ਚੇਚੀ, ਮਨੋਹਰ ਲਾਲ ਪਟਵਾਰੀ, ਬਲਵੀਰ ਫੌਜੀ ਨਿੱਘੀ, ਨਰਿੰਦਰ ਚੇਚੀ ਕਾਠਗੜ੍ਹ, ਪਾਖਰ ਸਿੰਘ ਪਨਿਆਲੀ, ਚੌਧਰੀ ਰਮਨ ਨੰਦਲਾਲ, ਧਰਮਪਾਲ ਚੇਚੀ, ਵਿੱਕੀ ਚੌਧਰੀ, ਚਰਨਜੀਤ ਸਿੰਘ ਭਾਟੀਆ, ਸਾਬਕਾ ਸਰਪੰਚ ਰੋਸ਼ਨ ਲਾਲ ਟੇਡੇਵਾਲ, ਸਾਬਕਾ ਸਰਪੰਚ ਰਾਮ ਸ਼ਾਹ ਉਧਨਵਾਲ, ਸਾਬਕਾ ਸਰਪੰਚ ਕਾਬਲ ਸੂਰਾਪੁਰ, ਗੁਰਸ਼ਕਤੀ ਬਾਗੜੀ ਸਰਪੰਚ ਮੋਹਨਮਾਜਰਾ, ਠੇਕੇਦਾਰ ਧਰਮਵੀਰ ਬਾਗੋਵਾਲ, ਅਰਵਿੰਦ ਸਾਹਨੇਵਾਲ, ਬਿੱਟੂ ਕਟਾਰੀਆ ਮੱਕੋਵਾਲ, ਨਰਿੰਦਰ ਸਿੰਘ ਪੰਜਾਬ ਪੁਲਿਸ, ਪਰਮਜੀਤ ਭਾਟੀਆ, ਸਤੀਸ਼ ਸ਼ਰਮਾ ਸਮੇਤ ਵੱਡੀ ਗਿਣਤੀ 'ਚ ਰਿਸ਼ਤੇਦਾਰ ਹਾਜ਼ਰ ਸਨ |