24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨੌਰਾ ਵਿਖੇ ਬਾਬਾ ਗੁਲਾਬ ਸਿੰਘ ਦੇ ਅਸਥਾਨ ਨੂੰ ਜਾਂਦੀ ਗਲੀ 'ਚ ਇੰਟਰਲਾਕ ਟਾਇਲਾਂ ਲਾਈਆਂ

ਅਜੀਤ ਡੈਸਕ 22-10-2025
ਬੰਗਾ, 21 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸਫਾਈ ਅਭਿਆਨ ਤਹਿਤ ਪਿੰਡ ਨੌਰਾ ਵਿਖੇ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਪਾਬਲਾ ਤੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਗਲੀਆਂ ਨਾਲੀਆਂ ਨੂੰ ਪੱਕਾ ਕਰਵਾਇਆ | ਇਸ ਦੌਰਾਨ ਸਰਪੰਚ ਦਿਲਬਾਗ ਸਿੰਘ ਪਾਬਲਾ ਨੇ ਦੱਸਿਆ ਕਿ ਦਸਮੇਸ਼ ਚੌਕ ਤੋਂ ਪਿੰਡ 'ਚ ਘਾਟੇ 'ਤੇ ਸੰਤ ਬਾਬਾ ਗੁਲਾਬ ਸਿੰਘ ਦੇ ਅਸਥਾਨ ਵਾਲੀ ਗਲੀ ਵਿਚ ਇੰਟਰਲਾਕ ਲਾ ਕੇ ਅਤੇ ਨਾਲੀਆਂ ਦੀ ਜਗ੍ਹਾ ਪਾਈਪ ਪਾ ਕੇ ਗਲੀ ਨੂੰ ਚੌੜਾ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਦੀਆਂ ਹੋਰ ਰਹਿੰਦੀਆਂ ਗਲੀਆਂ ਵਿਚ ਵੀ ਇੰਟਰਲਾਕ ਤੇ ਪਾਈਪ ਪਾ ਕੇ ਗਲੀਆਂ ਤੰਗ ਹੋਣ ਕਰਕੇ ਪਾਈਪ ਪਾ ਕੇ ਗਲੀਆਂ ਦੀ ਚੌੜਾਈ ਤੇ ਸਫਾਈ ਰੱਖੀ ਜਾ ਸਕਦੀ ਹੈ | ਸਰਪੰਚ ਦਿਲਬਾਗ ਸਿੰਘ ਪਾਬਲਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਦੇ ਕੰਮਾਂ ਵਿਚ ਐਨ. ਆਰ. ਆਈ. ਵੀਰ ਵੱਧ ਚੜ੍ਹ ਕੇ ਸਹਿਯੋਗ ਦੇ ਰਹੇ ਹਨ | ਇਸ ਮੌਕੇ ਸਰਪੰਚ ਦਿਲਬਾਗ ਸਿੰਘ ਪਾਬਲਾ, ਹਰਜਿੰਦਰ ਸਿੰਘ ਨੰਬਰਦਾਰ, ਸੁਖਜਿੰਦਰ ਸਿੰਘ ਨੌਰਾ, ਮਿੱਤ ਸਿੰਘ ਪੰਚ, ਚੈਨ ਸਿੰਘ ਬੋਲਾ ਕੈਨੇਡਾ, ਜਸਪਾਲ ਪੰਚ, ਜਸਵੀਰ ਸਿੰਘ ਜੱਸਾ, ਹਿੰਮਤ ਸਿੰਘ ਯੂ. ਐਸ. ਏ., ਜਸਵਿੰਦਰ ਸਿੰਘ ਗਾਹਲਾ, ਪਰਮਜੀਤ ਸਿੰਘ, ਹਰਦੇਵ ਸਿੰਘ ਸਾਧ, ਕਮਲਜੀਤ ਕੌਰ, ਰਾਜਵਿੰਦਰ ਕੌਰ, ਸਤਨਾਮ ਸਿੰਘ, ਬਲਵੰਤ ਸਿੰਘ, ਰਾਕੇਸ਼ ਕੁਮਾਰ ਪਾਠਕ, ਸ਼ਾਮ ਸੁੰਦਰ, ਮਨਜੀਤ ਸਿੰਘ, ਅਮਨਦੀਪ ਸਿੰਘ, ਰਾਜ ਕੰਵਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ ਵਿਖੇ ਪੋਕਸੋ ਐਕਟ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਗ੍ਰਾਮ ਪੰਚਾਇਤ ਬੇਗਮਪੁਰ ਨੇ ਨਿੰਮ ਦਾ ਬੂਟਾ ਲਗਾ ਕੇ ਮਨਾਈ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।