23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨਵਾਂਸ਼ਹਿਰ ਦੇ ਲੱਖ ਦਾਤਾ ਪੀਰ ਦੇ ਛਿੰਝ ਮੇਲੇ ਦਾ ਪੋਸਟਰ ਜਾਰੀ

ਅਜੀਤ ਡੈਸਕ 22-10-2025
ਨਵਾਂਸ਼ਹਿਰ, 21 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਛਿੰਝ ਕਮੇਟੀ ਹੀਰਾ ਜੱਟਾਂ ਮੁਹੱਲਾ ਨਵਾਂਸ਼ਹਿਰ ਵਲੋਂ ਲੱਖ ਦਾਤਾ ਪੀਰ ਦਾ ਛਿੰਝ ਮੇਲਾ 24 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਤੋਂ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਸੰਬੰਧੀ ਨਵਾਂਸ਼ਹਿਰ ਦੇ ਲੱਖ ਦਾਤਾ ਪੀਰ ਦੇ ਸਲਾਨਾ ਛਿੰਝ ਮੇਲੇ ਦਾ ਪੋਸਟਰ ਜਾਰੀ ਕੀਤਾ | ਜਾਣਕਾਰੀ ਦਿੰਦੇ ਹੋਏ ਦਰਬਾਰਾ ਸਿੰਘ ਹੀਰ ਪ੍ਰਧਾਨ ਟਰੱਕ ਯੂਨੀਅਨ ਨਵਾਂਸ਼ਹਿਰ ਤੇ ਪ੍ਰਧਾਨ ਮੇਜਰ ਸਿੰਘ ਸਾਧੜਾ ਨੇ ਦੱਸਿਆ ਕਿ ਲੱਖ ਦਾਤਾ ਪੀਰ ਦੇ ਕਰਵਾਏ ਸਾਲਾਨਾ ਛਿੰਝ ਮੇਲੇ ਜਿਸ 'ਚ ਉੱਚ ਕੋਟੀ ਦੇ ਪਹਿਲਵਾਨ ਗੌਰਵ ਮਾਛੀਵਾੜਾ, ਦਿਨੇਸ਼ ਘੋਲੀਆਂ, ਤਾਲਿਬ ਬਾਬਾ ਫਲਾਹੀਆ ਜੋਂਟੀ ਗੁੱਜਰ, ਪਹਿਲਵਾਨਾਂ ਦੇ ਘੋਲ ਕਰਵਾਏ ਜਾਣਗੇ ਤੇ ਜੇਤੂ ਪਹਿਲਵਾਨਾਂ ਨੂੰ ਸਪਲੈਂਡਰ ਮੋਟਰਸਾਈਕਲ ਤੇ ਹੋਰ ਇਨਾਮ ਵੀ ਦਿੱਤੇ ਜਾਣਗੇ | ਛਿੰਝ ਮੇਲੇ ਦੌਰਾਨ ਲੱਕੀ ਡਰਾਅ ਕੱਢੇ ਜਾਣਗੇ, ਜਿਸ ਦੇ ਕੂਪਨ ਸ਼ਾਮ 4 ਵਜੇ ਤੱਕ ਦਰਸ਼ਕਾਂ ਨੂੰ ਮੁਫ਼ਤ ਦਿੱਤੇ ਜਾਣ, ਜਿਸ ਵਿਚ ਦਿਲ ਖਿੱਚਵੇ ਇਨਾਮ ਦਿੱਤੇ ਜਾਣਗੇ |
ਪਿਛਲੀ ਖ਼ਬਰ ਗੁਆਚਾ ਫੋਨ ਅਸਲੀ ਮਾਲਕ ਨੂੰ ਸੌਂਪਿਆ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ 26 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।