ਜਗਰਾਉਂ, 9 ਦਸੰਬਰ (ਗਾਲਿਬ)-ਐੱਸ.ਸੀ./ਬੀ.ਸੀ. ਵੈੱਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਦੱਸਿਆ ਕਿ ਸਾਲਾਨਾ ਮੁਫ਼ਤ ਜਰਸੀ ਤੇ ਬੂਟ ਸਮਾਗਮ 16 ਦਸੰਬਰ ਨੂੰ ਸਵੇਰੇ 11 ਵਜੇ ਖ਼ਾਲਸਾ ਹਾਈ ਸਕੂਲ ਜਗਰਾਉਂ ਵਿਖੇ ਕਰਵਾਇਆ ਜਾ ਰਿਹਾ ਹੈ | ਸਮਾਗਮ ਦੇ ਮੁੱਖ ਮਹਿਮਾਨ ਸ. ਜਸਵਿੰਦਰ ਸਿੰਘ ਢੀਂਡਸਾ ਡੀ.ਐੱਸ.ਪੀ ਜਗਰਾਉਂ ਹੋਣਗੇ ਅਤੇ ਸਮਾਗਮ ਦਾ ਉਦਘਾਟਨ ਸ. ਟਹਿਲ ਸਿੰਘ ਗਿੱਲ ਉੱਘੇ ਸਮਾਜ ਸੇਵੀ ਕਰਨਗੇ ਅਤੇ ਸਮ੍ਹਾਂ ਰੌਸ਼ਨ ਸ. ਰਾਜੇਸ਼ਇੰਦਰ ਸਿੰਘ ਸਿੱਧੂ ਕਰਨਗੇ | ਸਮਾਗਮ 'ਚ ਜਗਰਾਉਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਸ਼ਮੂਲੀਅਤ ਕਰਨਗੀਆਂ | ਸਮਾਗਮ ਦੇ ਸਰਪ੍ਰਸਤ ਸ੍ਰੀਮਤੀ ਕਰਮਜੀਤ ਕੌਰ ਬਰਸਾਲ ਜਨਰਲ ਸਕੱਤਰ ਮਹਿਲਾ ਕਾਂਗਰਸ ਹੋਣਗੇ |